ਅਧਿਬਾਨ ਨੇ ਆਨੰਦ ਨੂੰ ਡਰਾਅ ''ਤੇ ਰੋਕਿਆ

01/18/2018 9:01:50 AM

ਵਿਜਕ ਆਨ ਜੀ (ਨੀਦਰਲੈਂਡ), (ਬਿਊਰੋ)— ਭਾਰਤੀ ਗ੍ਰੈਂਡਮਾਸਟਰ ਬੀ. ਅਧਿਬਾਨ ਨੇ ਟਾਟਾ ਸਟੀਲ ਮਾਸਟਰਜ਼ ਸ਼ਤਰੰਜ ਟੂਰਨਾਮੈਂਟ ਦੇ ਚੌਥੇ ਦੌਰ ਵਿਚ ਹਮਵਤਨ ਅਤੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੂੰ ਡਰਾਅ 'ਤੇ ਰੋਕਿਆ। ਆਨੰਦ ਨੇ ਹੁਣ ਤੱਕ ਸਫੈਦ ਮੋਹਰਿਆਂ ਨਾਲ ਦੋਵੇਂ ਬਾਜ਼ੀਆਂ ਜਿੱਤੀਆਂ ਹਨ, ਜਦਕਿ ਕਾਲੇ ਮੋਹਰਿਆਂ ਨਾਲ ਉਸ ਨੇ ਦੋਵੇਂ ਪਾਰੀਆਂ ਖੇਡੀਆਂ ਹਨ। ਉਸ ਦੇ ਹੁਣ ਸੰਭਾਵਿਤ 4 'ਚੋਂ 3 ਅੰਕ ਹਨ।
ਅਧਿਬਾਨ ਨੇ ਸਫੈਦ ਮੋਹਰਿਆਂ ਨਾਲ ਵੋਲਗਾ ਗੈਂਬਿਟ ਚਾਲ ਅਪਣਾਈ ਅਤੇ ਆਨੰਦ ਨੂੰ ਉਸ ਨੂੰ ਬਰਾਬਰੀ 'ਤੇ ਲਿਆਉਣ ਲਈ ਥੋੜ੍ਹਾ ਸੰਘਰਸ਼ ਕਰਨਾ ਪਿਆ। ਅਖੀਰ ਵਿਚ ਦੋਨੋਂ ਅੰਕ ਵੰਡਣ 'ਤੇ ਸਹਿਮਤ ਹੋ ਗਏ। ਤੀਸਰੇ ਦੌਰ ਵਿਚ ਆਨੰਦ ਦੇ ਨਾਲ ਸਾਂਝੀ ਬੜ੍ਹਤ 'ਤੇ ਰਹੇ ਅਨੀਸ਼ ਗਿਰੀ ਨੇ ਵੀ ਨਾਰਵੇ ਦੇ ਮੈਗਨਸ ਕਾਰਲਸਨ ਦੇ ਨਾਲ ਅੰਕ ਵੰਡੇ ਅਤੇ ਭਾਰਤੀ ਸਟਾਰ ਦੇ ਨਾਲ ਆਪਣੀ ਬੜ੍ਹਤ ਕਾਇਮ ਰੱਖੀ।


Related News