ਜਾਣੋ, ਕ੍ਰਿਕਟ ਦੇ ''ਮੈਨਕੇਡਿੰਗ ਨਿਯਮ'' ਬਾਰੇ, ਖਿਡਾਰੀ ਬਿਨ੍ਹਾਂ ਗੇਂਦ ਸੁੱਟੇ ਵੀ ਕਰ ਸਕਦੈ ਆਊਟ

10/19/2017 10:40:59 AM

ਨਵੀਂ ਦਿੱਲੀ (ਬਿਊਰੋ)— ਹਾਲ ਹੀ 'ਚ ਪਾਕਿਸਤਾਨ ਦੇ ਇਕ ਘਰੇਲੂ ਟੂਰਨਾਮੈਂਟ 'ਚ ਮੈਨਕੇਡਿੰਗ ਦਾ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਸ ਨੇ ਇਕ ਵਾਰ ਫਿਰ ਮੈਨਕੇਡਿੰਗ ਉੱਤੇ ਬਹਿਸ ਸ਼ੁਰੂ ਕਰ ਦਿੱਤੀ ਹੈ। ਪਾਕਿਸਤਾਨ ਦੇ ਘਰੇਲੂ ਕ੍ਰਿਕਟ ਕਾਇਦ ਏ ਆਜਮ ਟੂਰਨਾਮੈਂਟ ਦੇ ਇਕ ਮੈਚ ਵਿਚ ਵਾਟਰ ਐਂਡ ਪਾਵਰ ਡਿਵੈਲਪਮੈਂਟ ਅਥਾਰਿਟੀ ਦਾ ਮੁਕਾਬਲਾ ਪੇਸ਼ਾਵਰ ਨਾਲ ਸੀ। ਪਾਵਰ ਡਿਵੈਲਪਮੈਂਟ ਨੂੰ ਆਖਰੀ ਦਿਨ ਜਿਤ ਲਈ 78 ਓਵਰਾਂ ਵਿਚ 4 ਦੌੜਾਂ ਬਣਾਉਣਆਂ ਸਨ। ਹਾਲਾਂਕਿ ਤਿੰਨ ਦਿਨ ਖਤਮ ਹੋਣ ਦੇ ਬਾਅਦ ਮੈਚ ਦੋਨਾਂ ਪਾਸਿਓ ਬਰਾਬਰ ਝੁੱਕਿਆ ਹੋਇਆ ਸੀ। ਪੇਸ਼ਾਵਰ ਨੂੰ ਵੀ ਜਿੱਤ ਲਈ ਸਿਰਫ ਇਕ ਵਿਕਟ ਦੀ ਜ਼ਰੂਰਤ ਸੀ।

ਇਹ ਹੈ ਮੈਨਕੇਡਿੰਗ ਦਾ ਨਿਯਮ
ਆਈ.ਸੀ.ਸੀ. ਦੇ ਮੈਨਕੇਡਿੰਗ ਨਾਲ ਜੁੜੇ ਨਿਯਮਾਂ ਮੁਤਾਬਕ, ਜੇਕਰ ਗੇਂਦ ਸੁੱਟਣ ਤੋਂ ਪਹਿਲਾਂ ਨਾਨ ਸਟਰਾਈਕਰ ਆਪਣੀ ਕਰੀਜ ਛੱਡ ਦਿੰਦਾ ਹੈ ਤਾਂ ਗੇਂਦਬਾਜ਼ ਉਸਨੂੰ ਬਿਨਾਂ ਗੇਂਦ ਸੁੱਟੇ ਰਨਆਊਟ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਰਨਆਊਟ ਸਫਲ ਹੋਣ ਉੱਤੇ ਬੱਲੇਬਾਜ਼ ਆਊਟ ਮੰਨਿਆ ਜਾਵੇਗਾ, ਪਰ ਕੋਈ ਗੇਂਦ ਨਹੀਂ ਕਾਊਂਟ ਹੋਵੇਗੀ। ਉਥੇ ਹੀ ਰਨਆਊਟ ਸਫਲ ਨਾ ਹੋਣ ਉੱਤੇ ਡੈੱਡ ਗੇਂਦ ਮੰਨੀ ਜਾਵੇਗੀ।

ਸਲਮਾਨ ਬੱਟ ਨੇ ਚੁੱਕਿਆ ਖੇਡ ਭਾਵਨਾ ਉੱਤੇ ਸਵਾਲ
ਪਾਵਰ ਅਤੇ ਵੈਟਰ ਡਿਵੈਲਪਮੈਂਟ ਦੇ ਕਪਤਾਨ ਸਲਮਾਨ ਬੱਟ ਨੇ ਦੂਜੀ ਟੀਮ ਦੇ ਕਪਤਾਨ ਦੀ ਖੇਡ ਭਾਵਨਾ ਉੱਤੇ ਸਵਾਲ ਚੁੱਕਿਆ। ਉਨ੍ਹਾਂ  ਅਨੁਸਾਰ ਅਜਿਹੇ ਨਿਯਮ ਦਾ ਕੀ ਫਾਇਦਾ ਜਦੋਂ ਜਿੱਤ ਦੇ ਬਾਅਦ ਜਿੱਤਣ ਵਾਲੀ ਟੀਮ ਮਾਣ ਦੀ ਜਗ੍ਹਾ ਸ਼ਰਮ ਮਹਿਸੂਸ ਕਰੇ।

ਬੱਟ ਨੇ ਕਿਹਾ ਚਾਰ ਦਿਨ ਤਕ ਕਾਫ਼ੀ ਵਧੀਆ ਖੇਡ ਖੇਡਿਆ ਜਾ ਰਿਹਾ ਸੀ। ਦੋਨੋਂ ਟੀਮਾਂ ਇਕ ਦੂਜੇ ਨੂੰ ਬਰਾਬਰ ਟੱਕਰ ਦੇ ਰਹੀਆਂ ਸਨ, ਪਰ ਮੈਨਕੇਡਿੰਗ ਨੇ ਸਾਰੇ ਜੋਸ਼ ਉੱਤੇ ਪਾਣੀ ਫੇਰ ਦਿੱਤਾ। ਖੇਡ ਭਾਵਨਾ ਸਭ ਤੋਂ ਮਹੱਤਵਪੂਰਨ ਹੋਣਾ ਚਾਹੀਦਾ ਹੈ, ਪਰ ਮੈਚ ਠੀਕ ਢੰਗ ਨਾਲ ਖ਼ਤਮ ਨਹੀਂ ਹੋਇਆ। ਉਸ ਨਿਯਮ ਦਾ ਕੀ ਫਾਇਦਾ ਜਦੋਂ ਵਿਰੋਧੀ ਟੀਮ ਜਿੱਤਣ ਦੇ ਬਾਅਦ ਵੀ ਤੁਹਾਡੇ ਤੋਂ ਮੁਆਫੀ ਮੰਗੇ?


Related News