ਏ.ਟੀ.ਪੀ. ਰੈਂਕਿੰਗ : ਮਰੇ ਚੋਟੀ ''ਤੇ ਬਰਕਰਾਰ

08/14/2017 11:48:55 PM

ਮੈਡ੍ਰਿਡ— ਬ੍ਰਿਟੇਨ ਦੇ ਸਟਾਰ ਟੈਨਿਸ ਖਿਡਾਰੀ ਐਂਡੀ ਮਰੇ ਨੇ ਪੁਰਸ਼ਾਂ ਦੀ ਪੇਸ਼ਵਰ ਟੈਨਿਸ ਰੈਂਕਿੰਗ 'ਚ ਚੋਟੀ ਦੇ ਸਥਾਨ 'ਤੇ ਕਬਜ਼ਾ ਬਰਕਰਾਰ ਰੱਖਿਆ ਹੈ। ਸੋਮਵਾਰ ਨੂੰ  ਜਾਰੀ ਹੋਈ ਤਾਜ਼ਾ ਰੈਂਕਿੰਗ 'ਚ ਚੋਟੀ 'ਤੇ ਬਣੇ ਹੋਏ ਮਰੇ ਨੇ ਕੁਲ 7.750 ਅੰਕ ਹਨ। ਸਪੇਨ ਦੇ ਦਿੱਗਜ਼ ਟੈਨਿਸ ਰਾਫੇਲ ਨਡਾਲ 7,555 ਦੇ ਨਾਲ ਦੂਸਰੇ ਸਥਾਨ 'ਤੇ ਹੈ। ਤੀਸਰੇ ਸਥਾਨ 'ਤੇ ਸਵਿਜ਼ਰਲੈਂਡ ਦੇ ਰੋਜਰ ਫੇਡਰਰ 7,145 ਅੰਕਾਂ ਨਾਲ ਹੈ। ਫੈਡਰਰ ਨੂੰ ਰੋਜਰਸ ਕੱਪ ਟੂਰਨਾਮੈਂਟ ਦੇ ਫਾਈਨਲ 'ਚ ਹਾਰ ਮਿਲੀ।
ਇਸ ਸੂਚੀ 'ਚ ਸਵਿਜ਼ਰਲੈਂਡ ਦੇ ਹੀ ਟੈਨਿਸ ਖਿਡਾਰੀ ਸਟੈਨ ਵਾਵਰਿੰਕਾ 5,780 ਅੰਕਾਂ ਦੇ ਨਾਲ ਚੌਥੇ ਸਥਾਨ 'ਤੇ ਹੈ। ਸਰਬੀਆ ਦੇ ਸਟਾਰ ਖਿਡਾਰੀ ਨੋਵਾਲ ਜੋਕੋਵਿਕ 5,325 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ। ਕ੍ਰੋਏਸ਼ੀਆ ਦੇ ਮਾਰਿਨ ਸਿਲਿਕ 5,155 ਅੰਕਾਂ ਨਾਲ 6ਵੇਂ ਸਥਾਨ, ਜਰਮਨੀ ਦੇ ਅਲੇਕਜੇਂਡਰ ਜਲੇਰੇਵ 4,470 ਅੰਕਾਂ ਨਾਲ 7ਵੇਂ ਸਥਾਨ, 4,065 ਅੰਕਾਂ ਨਾਲ ਆਸਟਰੇਲੀਆ ਦੇ ਡੋਮਿਨਿਕ ਥੀਮ 8ਵੇਂ, ਜਾਪਾਨ ਦੇ ਕੇਈ ਨਿਸ਼ਿਕੋਰੀ 3,285 ਅੰਕਾਂ ਦੇ ਨਾਲ 9ਵੇਂ ਸਥਾਨ ਅਤੇ ਕੈਨੇਡਾ ਦੇ ਮਿਲੋਸ ਰਾਓਨਿਕ 3,230 ਅੰਕਾਂ ਦੇ ਨਾਲ 10ਵੇਂ ਸਥਾਨ 'ਤੇ ਹੈ।


Related News