ਵਿਸ਼ਵ ਕੱਪ ਲਈ ਦਿੱਲੀ 95 ਫੀਸਦੀ ਤਿਆਰ : ਸੇਪੀ

08/04/2017 10:44:28 PM

ਨਵੀਂ ਦਿੱਲੀ— ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਟੂਰਨਾਮੈਂਟ ਦੇ ਡਾਇਰੈਕਟਰ ਜੇਵੀਅਰ ਸੇਪੀ ਨੇ ਕਿਹਾ ਹੈ ਕਿ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਦਿੱਲੀ 95 ਫੀਸਦੀ ਤਿਆਰ ਹੈ ਤੇ ਭਾਰਤੀ ਫੁੱਟਬਾਲ ਪ੍ਰੇਮੀਆਂ ਨੂੰ ਆਪਣੀ ਟੀਮ ਦਾ ਉਤਸ਼ਾਹ ਵਧਾਉਣ ਲਈ ਵੱਡੀ ਗਿਣਤੀ 'ਚ ਸਟੇਡੀਅਮ ਪਹੁੰਚਣਾ ਪਵੇਗਾ। ਸਥਾਨਕ ਆਯੋਜਨ ਕਮੇਟੀ (ਐੈੱਲ. ਓ. ਸੀ.) ਦੇ ਟੂਰਨਾਮੈਂਟ ਡਾਇਰੈਕਟਰ ਸੇਪੀ ਨੇ ਫੁੱਟਬਾਲ ਪ੍ਰਸ਼ੰਸਕਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਟੂਰਨਾਮੈਂਟ ਵਿਚ ਪਹਿਲੀ ਵਾਰ ਹਿੱਸਾ ਲੈਣ ਜਾ ਰਹੀ ਭਾਰਤੀ ਟੀਮ ਦਾ ਸਮਰਥਨ ਕਰਨ ਲਈ ਉਹ ਵੱਡੀ ਗਿਣਤੀ ਵਿਚ ਸਟੇਡੀਅਮ ਵਿਚ ਆਉਣ। ਫੀਫਾ ਅੰਡਰ-17 ਫੁੱਟਬਾਲ ਵਿਸ਼ਵ ਕੱਪ ਦਾ ਉਦਘਾਟਨੀ ਮੈਚ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਹੋਵੇਗਾ।


Related News