ਮੈਦਾਨ 'ਚ ਦਿਖਿਆ ਇਕ ਅਨੋਖਾ ਨਜ਼ਾਰਾ ਕਪਤਾਨ ਨੇ ਲਗਾਏ 9 ਖਿਡਾਰੀ ਸਲਿਪ 'ਤੇ

10/18/2017 10:07:14 PM

ਨਵੀਂ ਦਿੱਲੀ—ਰਣਜੀ ਟਰਾਫੀ 'ਚ ਛੱਤੀਸਗੜ੍ਹ ਅਤੇ ਬੰਗਾਲ ਦੇ ਵਿਚਾਲੇ ਰਾਏਪੁਰ 'ਚ ਹੋਏ ਮੁਕਾਬਲੇ 'ਚ ਮੰਗਲਵਾਰ ਨੂੰ ਇਕ ਦਿਲਚਸਪ ਤਸਵੀਰ ਸਾਹਮਣੇ ਆਈ। ਮੰਗਲਵਾਰ (17 ਅਕਤੂਬਰ) ਨੂੰ ਗਰੁਪ-ਡੀ 'ਚ ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਦੇ ਵਿਚਾਲੇ ਹੋਏ ਮੈਚ ਦੌਰਾਨ ਬੰਗਾਲ ਦੇ ਕਪਤਾਨ ਮਨੋਜ ਤਿਵਾਰੀ ਨੇ ਸਲਿਪ 'ਚ 9 ਫਿਲਡਰ ਲਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ।  
ਦਰਅਸਲ ਜਦੋਂ ਬੰਗਾਲ ਦੀ ਪਹਿਲੀ ਪਾਰੀ 'ਚ 529 ਦੌੜਾਂ ਦੇ ਜਵਾਬ 'ਚ ਰਾਏਪੁਰ ਦੀ ਟੀਮ ਬੱਲੇਬਾਜ਼ੀ ਕਰਨ ਉਤਰੀ। ਮੇਜ਼ਬਾਨ ਟੀਮ ਛੱਤੀਸਗੜ੍ਹ ਦੇ 9 ਵਿਕਟ 109 ਦੌੜਾਂ 'ਤੇ ਡਿੱਗ ਚੁੱਕੇ ਸਨ। ਉਸ ਸਮੇਂ ਬੰਗਾਲ ਦੇ ਕਪਤਾਨ ਮਨੋਜ ਤਿਵਾਰੀ ਨੇ ਫੈਸਲਾ ਕੀਤਾ ਅਤੇ 9 ਫਿਲਡਰਾਂ ਨੂੰ ਸਲਿਪ 'ਤੇ ਖੜ੍ਹਾ ਕਰ ਦਿੱਤਾ, ਤਾਂਕਿ ਛੱਤੀਸਗੜ੍ਹ ਦਾ ਆਖਰੀ ਵਿਕਟ ਜਲਦ ਆਊਟ ਕੀਤਾ ਜਾ ਸਕੇ। 
ਕ੍ਰਿਕਟ 'ਚ ਅਜਿਹੇ ਕਾਰਨਾਮੇ ਘੱਟ ਹੀ ਦੇਖਣ ਨੂੰ ਮਿਲਦੇ ਹਨ ਕਿ ਗੇਂਦਬਾਜ਼ ਅਤੇ ਬੱਲੇਬਾਜ਼ਾਂ ਨੂੰ ਛੱਡ ਕੇ ਮੈਦਾਨ 'ਚ ਮੌਜੂਦ 9 ਖਿਡਾਰੀ ਸਲਿਪ 'ਚ ਖੜੇ ਹੋਣ। ਕਪਤਾਨ ਦੇ ਇਸ ਫੈਸਲੇ ਨਾਲ ਟੀਮ ਨੂੰ ਫਾਇਦਾ ਵੀ ਮਿਲਿਆ ਅਤੇ ਖਾਤੇ 'ਚ 1 ਦੌੜਾਂ ਜੁੜਨ ਤੋਂ ਬਾਅਦ ਹੀ ਵਿਕਟ ਦੇ ਪਿਛੇ ਛੱਤੀਸਗੜ੍ਹ ਦੀ 10ਵੀਂ ਵਿਕਟ ਦੇ ਰੂਪ 'ਚ ਪੰਕਜ ਰਾਵ ਰਿਧੀਮਾਨ ਸਾਹਾ ਦੇ ਹੱਥੋਂ ਆਊਟ ਹੋ ਗਏ।

ਪੱਛਮੀ ਬੰਗਾਲ ਦੇ ਫਿਲਡਰਾਂ ਨਾਲ ਖੇਡ ਪ੍ਰੇਮੀਆਂ ਨੂੰ ਆਸਟਰੇਲੀਆ ਗੇਂਦਬਾਜ਼ ਮੈਕਗਰਾ ਵਲੋਂ 1999 'ਚ ਜਿੰਬਾਬਵੇ ਖਿਲਾਫ ਸਲਿਪ 'ਚ 9 ਫਿਲਡਰਾਂ ਲਗਾਉਣ ਵਾਲਾ ਟਾਇਮ ਯਾਦ ਆ ਗਿਆ।


Related News