8ਵਾਂ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ

05/30/2017 4:52:59 PM

ਕਿਸ਼ਨਗੜ੍ਹ, (ਬੈਂਸ)— ਸਮੂਹ ਨਗਰ ਵਾਸੀਆਂ, ਪ੍ਰਵਾਸੀ ਵੀਰਾਂ, ਗ੍ਰਾਮ ਪੰਚਾਇਤ ਕਾਲਾ ਬਾਹੀਆਂ ਦੇ ਸਹਿਯੋਗ ਨਾਲ ਬ੍ਰਹਮਲੀਨ ਸੰਤ ਬਾਬਾ ਓਂਕਾਰ ਨਾਥ ਜੀ ਕਾਲਾ ਬਾਹੀਆਂ ਵਾਲਿਆਂ ਦੀ ਬਰਸੀ ਨੂੰ ਸਮਰਪਿਤ 8ਵਾਂ ਪਿੰਡ ਪੱਧਰ 3 ਰੋਜ਼ਾ ਕਬੱਡੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਿਆ।
ਟੂਰਨਾਮੈਂਟ ਦੇ ਇਨਾਮ ਵੰਡ ਸਮਾਰੋਹ 'ਚ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਪਹੁੰਚੇ ਤੇ ਉਨ੍ਹਾਂ ਦੇ ਨਾਲ ਬਲਾਕ ਕਰਤਾਰਪੁਰ ਕਾਂਗਰਸ ਪ੍ਰਧਾਨ ਅਮਰਜੀਤ ਸਿੰਘ ਕੰਗ, ਸਾਬਕਾ ਸਰਪੰਚ ਜਰਨੈਲ ਸਿੰਘ ਕਾਲਾ ਬਾਹੀਆਂ, ਸਾਬਕਾ ਸਰਪੰਚ ਪ੍ਰਦੀਪ ਕੁਮਾਰ ਦੀਪਾ, ਸਰਪੰਚ ਓਂਕਾਰ ਸਿੰਘ ਮੰਨਣ, ਗੁਰਬਖਸ਼ ਸਿੰਘ ਨੌਗੱਜਾ, ਨੰਬਰਦਾਰ ਜੁਗਲ ਕਿਸ਼ੋਰ ਰੰਧਾਵਾ ਮਸੰਦਾਂ, ਐਡਵੋਕੇਟ ਬਲਵਿੰਦਰ ਕੁਮਾਰ ਮਹੇ ਸਾਬਕਾ ਸਰਪੰਚ ਲਿੱਦੜਾਂ, ਗੁਰਮੀਤ ਸਿੰਘ ਨੌਗੱਜਾ, ਪ੍ਰਦੁਮਨ ਸਿੰਘ ਬਾਹੀਆਂ, ਦਰਸ਼ਨ ਸਿੰਘ ਫੌਜੀ ਆਦਿ ਹਾਜ਼ਰ ਸਨ। 
ਇਸ ਤਿੰਨ ਰੋਜ਼ਾ ਕਬੱਡੀ ਟੂਰਨਾਮੈਂਟ ਦੇ ਫਾਈਨਲ ਮੁਕਾਬਲਿਆਂ 'ਚ 60 ਕਿਲੋ ਭਾਰ ਵਰਗ 'ਚ ਕਾਲਾ ਬਾਹੀਆਂ ਨੇ ਬਜਾਜਾਂ (ਕਪੂਰਥਲਾ), 75 ਕਿਲੋ ਭਾਰ ਵਰਗ 'ਚ ਕਾਲਾ ਬਾਹੀਆਂ ਨੇ ਖੀਰਾਂ ਵਾਲੀ ਨੂੰ ਅਤੇ ਪਿੰਡ ਪੱਧਰ ਓਪਨ ਕਬੱਡੀ 'ਚ ਭੰਡਾਲ ਦੋਨਾ ਨੇ ਸੰਘਵਾਲ ਨੂੰ ਹਰਾ ਕੇ ਉਕਤ ਕਬੱਡੀ ਕੱਪ 'ਤੇ ਕਬਜ਼ਾ ਕੀਤਾ। ਜੇਤੂ ਟੀਮਾਂ ਨੂੰ ਸਨਮਾਨਿਤ ਕਰਦਿਆਂ ਮੁੱਖ ਮਹਿਮਾਨ ਚੌਧਰੀ ਸੁਰਿੰਦਰ ਸਿੰਘ ਹਲਕਾ ਵਿਧਾਇਕ ਨੇ ਆਖਿਆ ਕਿ ਨੌਜਵਾਨ ਪੀੜ੍ਹੀ ਨਸ਼ਿਆਂ ਨੂੰ ਤਿਆਗ ਕੇ ਖੇਡਾਂ 'ਚ ਵਧੀਆ ਪ੍ਰਦਰਸ਼ਨ ਕਰ ਕੇ ਆਪਣਾ ਭਵਿੱਖ ਉਜਵਲ ਬਣਾਏ। ਇਸ ਮੌਕੇ ਸਰਪੰਚ ਬਲਵਿੰਦਰ ਕੌਰ ਬਾਹੀਆਂ, ਸਾਬਕਾ ਸਰਪੰਚ ਸੁਖਦੇਵ ਸਿੰਘ ਬਾਹੀਆਂ, ਜਥੇ. ਗੁਰਦੀਪ ਸਿੰਘ ਬਾਹੀਆਂ, ਬਹਾਦਰ ਸਿੰਘ ਬਾਹੀਆਂ, ਮਹਿੰਦਰ ਸਿੰਘ, ਲਖਬੀਰ ਸਿੰਘ, ਚਰਨ ਸਿੰਘ, ਗੁਰਨਾਮ ਸਿੰਘ, ਸੋਢੀ ਰਾਮ, ਹੁਸਨ ਲਾਲ, ਬਲਵੀਰ ਕੌਰ, ਗੁਰਦੇਵ ਕੌਰ, ਪਰਮਜੀਤ ਸਿੰਘ, ਨੰਬਰਦਾਰ ਸੁਰਿੰਦਰ ਸਿੰਘ, ਮੱਖਣ ਸਿੰਘ ਬਾਹੀਆਂ ਕੈਨੇਡਾ, ਸੰਦੀਪ ਸਿੰਘ ਬੁੱਟਰ, ਗੁਰਦਾਵਰ ਸਿੰਘ, ਦਵਿੰਦਰ ਸਿੰਘ, ਬੀਬੀ ਸੁਰਿੰਦਰ ਕੌਰ, ਬੀਬੀ ਨਰਿੰਦਰ ਕੌਰ, ਚੈਂਚਲ ਸਿੰਘ, ਕੁਲਵਿੰਦਰ ਸਿੰਘ, ਨੰਬਰਦਾਰ ਮਦਨ ਲਾਲ, ਸਰਪੰਚ ਕੁਲਵਿੰਦਰ ਸਿੰਘ ਮੰਡ, ਸੁਖਜਿੰਦਰ ਸਿੰਘ ਸੁੱਖਾ ਮੰਡ, ਅਵਤਾਰ ਚੰਦ, ਨੰਬਰਦਾਰ ਜਗੀਰ ਸਿੰਘ, ਰਾਕੇਸ਼ ਕੁਮਾਰ ਪੀ. ਏ. ਆਦਿ ਹਾਜ਼ਰ ਸਨ।


Related News