ਅਦਿਤੀ ਮੈਰਾਥਨ ਕਲਾਸਿਕ ''ਚ 6ਵੇਂ ਸਥਾਨ ''ਤੇ

07/22/2017 11:26:05 PM

ਸਿਲਵੇਨੀਆ (ਅਮਰੀਕਾ)— ਭਾਰਤ ਦੀ ਅਦਿਤੀ ਅਸ਼ੋਕ ਦੂਸਰੇ ਦੌਰ ਵਿਚ 3 ਅੰਡਰ 68 ਦੇ ਸਕੋਰ ਨਾਲ ਐੱਲ.ਪੀ.ਜੀ. ਏ. ਦੇ ਮੈਰਾਥਨ ਕਲਾਸਿਕ ਗੋਲਫ ਟੂਰਨਾਮੈਂਟ 'ਚ 6ਵੇਂ ਸਥਾਨ 'ਤੇ ਚੱਲ ਰਹੀ ਹੈ।
ਇਸ ਟੂਰਨਾਮੈਂਟ 'ਚ ਟਾਪ 5 ਖਿਡਾਰੀਆਂ ਨੂੰ ਸਾਲ ਦੇ ਚੌਥੇ ਮੇਜਰ ਬ੍ਰਿਟਿਸ਼ ਓਪਨ 'ਚ ਜਗ੍ਹਾ ਬਣਾਉਣ ਦਾ ਮੌਕਾ ਮਿਲੇਗਾ। ਅਦਿਤੀ ਪਹਿਲਾਂ ਹੀ ਇਸ ਸਾਲ 3 ਮੇਜਰ ਟੂਰਨਾਮੈਂਟ ਖੇਡ ਚੁੱਕੀ ਹੈ, ਜਿਸ 'ਚੋਂ 2 'ਚ ਉਹ ਕੱਟ ਹਾਸਿਲ ਕਰਨ 'ਚ ਸਫਲ ਰਹੀ।
ਅਦਿਤੀ ਟਾਪ 'ਤੇ ਚੱਲ ਰਹੀ ਗਰਨੀਆ ਪਿਲਰ (63 ਅਤੇ 68) ਤੋਂ 2 ਸ਼ਾਟ ਪਿੱਛੇ ਹੈ। ਲੈਕਸੀ ਥਾਂਪਸਨ ਸਣੇ 4 ਖਿਡਾਰੀ ਗਰਨੀਆ ਪਿਲਰ ਤੋਂ ਇਕ ਸ਼ਾਟ ਪਿੱਛੇ 10 ਅੰਡਰ ਦੇ ਕੁੱਲ ਸਕੋਰ ਨਾਲ ਸਾਂਝੇ ਦੂਸਰੇ ਸਥਾਨ 'ਤੇ ਹਨ।


Related News