ਭਾਰਤ ਦੇ ਮਹਿਲਾ ਵਿਸ਼ਵ ਮੁੱਕੇਬਾਜ਼ੀ ''ਚ 5 ਤਮਗੇ ਪੱਕੇ

11/22/2017 10:02:48 PM

ਗੁਹਾਟੀ— ਭਾਰਤੀ ਮੁੱਕੇਬਾਜ਼ ਏ. ਆਈ. ਬੀ. ਏ. ਮਹਿਲਾ ਯੁਵਾ ਵਿਸ਼ਵ ਚੈਂਪੀਅਨਸ਼ਿਪ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਨ ਵੱਲ ਹਨ। ਉਨ੍ਹਾਂ ਨੇ ਇਥੇ ਕੁਆਰਟਰ ਫਾਈਨਲ ਦੇ ਦਿਨ 3 ਤਮਗੇ ਆਪਣੇ ਪੱਕੇ 2 ਤਮਗਿਆਂ 'ਚ ਜੋੜ ਲਏ ਹਨ। ਜੋਤੀ ਗੁਲੀਆ (51 ਕਿ. ਗ੍ਰਾ.), ਸ਼ਸ਼ੀ ਚੋਪੜਾ (57 ਕਿ. ਗ੍ਰਾ.) ਅਤੇ ਅੰਕੁਸ਼ਿਤਾ ਬੋਰੋ (64 ਕਿ. ਗ੍ਰਾ.) ਨੇ ਆਪਣੀ-ਆਪਣੀ ਕੁਆਰਟਰ ਫਾਈਨਲ ਬਾਊਟ ਜਿੱਤ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ।
ਨੇਹਾ ਯਾਦਵ (ਪਲੱਸ 81 ਕਿ. ਗ੍ਰਾ.) ਅਤੇ ਅਨੁਪਮਾ (81 ਕਿ. ਗ੍ਰਾ.) ਨੇ ਆਪਣੇ ਵਜ਼ਨ ਵਰਗਾਂ ਵਿਚ ਡਰਾਅ ਵਿਚ ਘੱਟ ਮੁੱਕੇਬਾਜ਼ਾਂ ਕਾਰਨ ਆਖਰੀ-4 ਵਿਚ ਪਹੁੰਚ ਕੇ ਤਮਗਾ ਪੱਕਾ ਕੀਤਾ ਸੀ। ਹਾਲਾਂਕਿ ਨਿਹਾਰਿਕਾ ਗੋਨੇਲਾ (75 ਕਿ. ਗ੍ਰਾ.) ਇੰਗਲੈਂਡ ਦੀ ਜਾਰਜੀਆ ਓਕੋਨੋਰ ਕੋਲੋਂ ਹਾਰ ਕੇ ਤਮਗੇ ਦੀ ਦੌੜ 'ਚੋਂ ਬਾਹਰ ਹੋ ਗਈ। ਭਾਰਤ ਨੇ ਇਸ ਪ੍ਰਤੀਯੋਗਿਤਾ ਦੇ ਪਿਛਲੇ ਪੜਾਅ 'ਚ ਸਿਰਫ 1 ਕਾਂਸੀ ਤਮਗਾ ਜਿੱਤਿਆ ਸੀ ਅਤੇ 2011 ਤੋਂ ਬਾਅਦ ਇਕ ਵੀ ਸੋਨ ਤਮਗਾ ਨਹੀਂ ਜਿੱਤਿਆ ਹੈ।


Related News