ਰੋਨਾਲਡੋ ''ਤੇ ਰੈਫਰੀ ਨੂੰ ਧੱਕਾ ਦੇਣ ਲਈ 5 ਮੈਚਾਂ ਦੀ ਪਾਬੰਦੀ

08/14/2017 9:35:21 PM

ਮੈਡ੍ਰਿਡ— ਕ੍ਰਿਸਟੀਆਨੋ ਰੋਨਾਲਡੋ  'ਤੇ ਰਾਇਲ ਸਪੈਨਿਸ਼ ਫੁੱਟਬਾਲ ਮਹਾਸੰਘ ਨੇ ਸਪੈਨਿਸ਼ ਸੁਪਰ ਕੱਪ ਦੌਰਾਨ ਰੈਫਰੀ ਨੂੰ ਧੱਕਾ ਦੇਣ ਲਈ ਅੱਜ ਪੰਜ ਮੈਚਾਂ ਦੀ ਪਾਬੰਦੀ ਲਗਾਈ। ਰੋਨਾਲਡੋ 'ਤੇ 4500 ਡਾਲਰ ਦਾ ਵੀ ਜੁਰਮਾਨਾ ਲੱਗਾ ਜਦਕਿ ਉਸ ਕੋਲ ਪਾਬੰਦੀ ਵਿਰੁੱਧ ਅਪੀਲ ਕਰਨ ਲਈ 10 ਦਿਨ ਦਾ ਸਮਾਂ ਹੈ।  ਸਪੈਨਿਸ਼ ਸੁਪਰ ਕੱਪ ਵਿਚ ਰੀਅਲ ਮੈਡ੍ਰਿਡ ਨੇ ਬਾਰਸੀਲੋਨਾ 'ਤੇ ਪਹਿਲੇ ਗੇੜ ਦੇ ਮੁਕਾਬਲੇ ਵਿਚ 3-1 ਨਾਲ ਜਿੱਤ ਦਰਜ ਕੀਤੀ। ਮੈਚ ਦੌਰਾਨ ਉਸ 'ਤੇ ਰੈਫਰੀ ਰਿਕਰਾਡੋ ਡਿ ਬੁਗਾਰਸ ਬੇਨਗੋਏਤਜੀਆ ਨੂੰ ਧੱਕਾ ਦੇਣ ਲਈ ਚਾਰ ਮੈਚਾਂ ਦੀ ਪਾਬੰਦੀ ਲੱਗੀ ਜਦਕਿ ਦੂਜਾ ਪੀਲਾ ਕਾਰਡ ਦਿਖਾਏ ਜਾਣ ਨਾਲ ਉਹ ਅਗਲੇ ਮੈਚ ਲਈ ਖੁਦ ਹੀ ਪਾਬੰਦੀਸ਼ੁਦਾ ਹੋ ਗਿਆ। ਉਸ ਨੂੰ ਪਹਿਲਾਂ ਪੀਲਾ ਕਾਰਡ ਸ਼ਰਟ ਕੱਢ ਕੇ ਜਸ਼ਨ ਮਨਾਉਣ ਲਈ ਦਿਖਾਇਆ ਗਿਆ ਤੇ ਫਿਰ ਦੋ ਮਿੰਟ ਬਾਅਦ ਉਸਦੇ ਕਰੀਅਰ ਦਾ 10ਵਾਂ ਰੈੱਡ ਕਾਰਡ ਦਿਖਾਇਆ ਗਿਆ।


Related News