5 ਰੋਜ਼ਾ ਸ਼ਹੀਦ ਸਰਾਭਾ ਯਾਦਗਾਰੀ ਗੋਲਡ ਕੱਪ ਟੂਰਨਾਮੈਂਟ 12 ਤੋਂ

11/09/2017 4:24:57 AM

ਜੋਧਾਂ ਲਲਤੋਂ (ਡਾ.ਪ੍ਰਦੀਪ)— ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਵੱਲੋਂ ਅਮਰ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ 3 ਸਾਲਾ ਗੋਲਡ ਕੱਪ 70ਵਾਂ ਸ਼ਾਨਦਾਰ ਟੂਰਨਾਮੈਂਟ 12 ਤੋਂ 16 ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਕਲੱਬ ਦੇ ਚੇਅਰਮੈਨ ਇਕਬਾਲ ਸਿੰਘ ਘੋਲਾ, ਗੁਰਸਿਮਰਤ ਸਿੰਘ ਡਿੰਪਲ ਤੇ ਪ੍ਰੇਮਜੀਤ ਸਿੰਘ (ਦੋਵੇਂ ਵਾਈਸ ਚੇਅਰਮੈਨ) ਪ੍ਰਧਾਨ ਭੁਪਿੰਦਰ ਸਿੰਘ ਪੱਪੂ ਕੈਨੇਡਾ, ਕੁਲਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਗੋਰਾ ਕੈਨੇਡਾ (ਦੋਵੇਂ ਵਾਈਸ ਪ੍ਰਧਾਨ), ਡਾ. ਬਲਦੇਵ ਸਿੰਘ ਸਰਾਭਾ ਜ. ਸਕੱਤਰ, ਅਮਰ ਸਿੰਘ ਖਜ਼ਾਨਚੀ, ਮਨਪ੍ਰੀਤ ਸਿੰਘ ਜੋਨੂ ਪ੍ਰੈੱਸ ਸਕੱਤਰ, ਸੁਖਵਿੰਦਰ ਸਿੰਘ ਸਟੇਜ ਸਕੱਤਰ ਤੋਂ ਇਲਾਵਾ ਮਾ. ਗੁਰਮੇਲ ਸਿੰਘ, ਮੇਵਾ ਸਿੰਘ, ਰਵਿੰਦਰ ਜੀਤ ਸਿੰਘ, ਇਕਬਾਲ ਸਿੰਘ ਮੱਖਣ ਦੀ ਅਗਵਾਈ ਵਿਚ ਹੋਣ ਵਾਲੇ ਇਸ ਟੂਰਨਾਮੈਂਟ ਵਿਚ ਫੁੱਟਬਾਲ ਤੇ ਹਾਕੀ ਆਲ ਓਪਨ, ਕਬੱਡੀ ਇਕ ਪਿੰਡ ਓਪਨ, ਕਬੱਡੀ 75 ਕਿਲੋਗ੍ਰਾਮ ਦੇ ਦਿਲਚਸਪ ਮੁਕਾਬਲੇ ਹੋਣਗੇ। ਖੇਡ ਮੇਲੇ ਦਾ ਉਦਘਾਟਨ ਹਲਕਾ ਵਿਧਾਇਕ 12 ਨਵੰਬਰ ਨੂੰ ਕਰਨਗੇ। 15 ਨੂੰ ਇਨਾਮਾਂ ਦੀ ਵੰਡ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਕਰਨਗੇ। 16 ਨੂੰ ਐੱਮ. ਪੀ. ਰਵਨੀਤ ਸਿੰਘ ਬਿੱਟੂ, ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ, ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਤੇ ਹੋਰ ਆਗੂ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਬਰਸੀ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਸ ਖੇਡ ਮੇਲੇ 'ਚ 15 ਨਵੰਬਰ ਨੂੰ 5 ਤੋਂ 15 ਸਾਲ ਤੱਕ ਦੇ ਬੱਚਿਆਂ ਦੇ ਦਸਤਾਰ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ।


Related News