ਕ੍ਰਿਕਟ ਦੇ ਇਤਿਹਾਸ ''ਚ ਇਕ ਗੇਂਦ ਨਾਲ 3 ਖਿਡਾਰੀ ਹੋਏ ਜ਼ਖਮੀ, ਦੇਖੋ ਵੀਡੀਓ

06/27/2017 2:05:15 PM

ਨਵੀਂ ਦਿੱਲੀ — ਅੱਜ ਦੇ ਸਮੇਂ 'ਚ ਕ੍ਰਿਕਟ ਨੂੰ ਅਨਿਸ਼ਚਿਤਤਾ ਦਾ ਖੇਡ ਮੰਨਿਆ ਜਾਂਦਾ ਹੈ। ਇਸ ਖੇਡ 'ਚ ਅਜਿਹੇ-ਅਜਿਹੇ ਕਾਰਨਾਮੇ ਦੇਖਣ ਨੂੰ ਮਿਲਦੇ ਹਨ, ਜੋ ਕਦੀ ਸੋਚੇ ਵੀ ਨਹੀਂ ਹੁੰਦੇ। ਕ੍ਰਿਕਟ ਦੀ ਗਰਾਊਂਡ 'ਚ ਕਦੇ ਫਿਲਡਰ ਹਵਾ 'ਚ ਉਡਦੇ ਹੋਏ ਕੈਚ ਫੜ੍ਹਦੇ ਹਨ ਤਾਂ ਕੋਈ ਗੇਂਦਬਾਜ਼ ਲਗਾਤਾਰ 3 ਗੇਂਦਾਂ 'ਚ ਹੈਟ੍ਰਿਕ ਕਰ ਕੇ ਪ੍ਰਸ਼ੰਸਕਾਂ ਨੂੰ ਰੋਮਾਂਚਿਤ ਕਰ ਦਿੰਦਾ ਹੈ ਜਾ ਫਿਰ ਬੱਲੇਬਾਜ਼ ਵੀ ਅਜਿਹੇ ਰਿਕਾਰਡ ਬਣਾਉਂਦੇ ਹਨ, ਜੋ ਕਦੇ ਉਨ੍ਹਾਂ ਨੇ ਸੁਪਨੇ 'ਚ ਵੀ ਸੋਚੇ ਨਹੀਂ ਹੁੰਦੇ।ਕ੍ਰਿਕਟ 'ਚ ਆਏ ਦਿਨ ਅਨੌਖੇ ਰਿਕਾਰਡ ਬਣਦੇ ਅਤੇ ਟੁੱਟਦੇ ਹਨ ਕਦੇ-ਕਦੇ ਗੇਂਦਬਾਜ਼ ਇਕ ਅਜਿਹੀ ਗੇਂਦ ਸੁੱਟਦਾ ਹੈ, ਜੋ ਇਤਿਹਾਸ ਦੇ ਪੰਨਿਆਂ 'ਚ ਦਰਜ ਹੋ ਜਾਂਦੀ ਹੈ। ਪਰ ਕ੍ਰਿਕਟ ਦੇ ਗਰਾਊਂਡ 'ਚ ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ ਇਕ ਹੀ ਗੇਂਦ 'ਚ 3 ਖਿਡਾਰੀ ਜ਼ਖਮੀ ਹੋ ਗਏ। 
 

ਇਕ ਗੇਂਦ 'ਤੇ ਇਸ ਤਰ੍ਹਾਂ ਜ਼ਖਮੀ ਹੋਏ 3 ਖਿਡਾਰੀ
ਵਿਦੇਸ਼ੀ ਧਰਤੀ 'ਤੇ ਖੇਡੇ ਗਏ ਇਕ ਮੈਚ 'ਚ ਗੇਂਦਬਾਜ਼ ਨੇ ਸਾਹਮਣੇ ਖੇਡ ਰਹੇ ਬੱਲੇਬਾਜ਼ ਨੂੰ ਸ਼ਾਰਟ ਪਿੱਚ ਗੇਂਦ ਕਰਾਈ ਅਤੇ ਬੱਲੇਬਾਜ਼ ਨੇ ਉਸ ਗੇਂਦ 'ਤੇ ਜਬਰਦਸਤ ਸ਼ਾਟ ਮਾਰੀ। ਉਹ ਸ਼ਾਰਟ ਸਿੱਧਾ ਨਾਨ ਸਟ੍ਰਾਇਕ ਬੱਲੇਬਾਜ਼ ਦੇ ਪੈਰਾਂ 'ਚ ਲੱਗੀ ਅਤੇ ਉਹ ਡਿੱਗ ਗਿਆ, ਨਾਲ ਹੀ ਉਹੀ ਸਟ੍ਰਾਇਕ 'ਤੇ ਖੜਾ ਬੱਲੇਬਾਜ਼ ਵੀ ਮੋਢੇ ਦੀ ਦਰਦ ਨਾਲ ਤੜਫ ਗਿਆ ਕਿਉਂਕਿ ਤੇਜ਼ ਸ਼ਾਟ ਮਾਰਨ ਦੀ ਵਜ੍ਹਾ ਨਾਲ ਉਸ ਦੇ ਮੋਢੇ ਨੂੰ ਝਟਕਾ ਲਗਾ ਸੀ। ਨਾਨ ਸਟ੍ਰਾਇਕ ਬੱਲੇਬਾਜ਼ ਦੇ ਪੈਰਾਂ ਨਾਲ ਟਕਰਾਉਣ ਤੋਂ ਬਾਅਦ ਗੇਂਦ  ਫੀਲਡਰ ਤੱਕ ਪਹੁੰਚ ਗਈ। ਫੀਲਡਰ ਨੇ ਗੇਂਦ ਨੂੰ ਫੜਦੇ ਹੀ ਗੇਂਦਬਾਜ਼ ਵੱਲ ਥਰੋਅ ਸੁੱਟੀ। ਇਸ ਦੌਰਾਨ ਗੇਂਦਬਾਜ਼ ਦਾ ਧਿਆਨ ਉਸ ਸਮੇਂ ਕਿਤੇ ਹੋਰ ਸੀ, ਜਿਸ ਕਾਰਨ ਸਿੱਧਾ ਉਸ ਦੀ ਅੱਖ 'ਤੇ ਗੇਂਦ ਲੱਗ ਗਈ। ਜਿਸ ਤੋਂ ਬਾਅਦ ਗੇਂਦਬਾਜ਼ ਵੀ ਦਰਦ ਨਾਲ ਤੜਫ ਗਿਆ ਅਤੇ ਜ਼ਮੀਨ 'ਤੇ ਬੈਠ ਗਿਆ। ਇਸ ਤਰ੍ਹਾਂ ਇਕ ਗੇਂਦ ਨਾਲ 3 ਖਿਡਾਰੀ ਜ਼ਖਮੀ ਹੋ ਗਏ।


Related News