ਡਿਵਿਲੀਅਰਸ ਦੇ ਵਨ ਡੇ ''ਚ ਪੂਰੇ ਹੋਏ 200 ਛੱਕੇ

10/18/2017 11:35:19 PM

ਪਰਲ— ਦੱਖਣੀ ਅਫਰੀਕਾ ਤੇ ਬੰਗਲਾਦੇਸ਼ ਵਿਚਾਲੇ ਦੂਜਾ ਕੌਮਾਂਤਰੀ ਵਨ ਡੇ ਮੈਚ ਬੁੱਧਵਾਰ ਨੂੰ ਖੇਡਿਆ ਗਿਆ। ਜਿਸ 'ਚ ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਦੂਜਾ ਵਨ ਡੇ ਮੈਚ 'ਚ 104 ਦੌੜਾਂ ਨਾਲ ਹਰਾ ਦਿੱਤਾ। ਦੱਖਣੀ ਅਫਰੀਕਾ ਦਾ ਤੂਫਾਨੀ ਬੱਲੇਬਾਜ਼ ਏ. ਬੀ. ਡਿਵਿਲੀਅਰਸ ਇਕ ਦਿਨਾ ਕ੍ਰਿਕਟ ਵਿਚ 200 ਛੱਕੇ ਲਾਉਣ ਵਾਲਾ ਆਪਣੇ ਦੇਸ਼ ਦਾ ਪਹਿਲਾ ਤੇ ਦੁਨੀਆ ਦਾ ਛੇਵਾਂ ਬੱਲੇਬਾਜ਼ ਬਣ ਗਿਆ ਹੈ।
ਡਿਵਿਲੀਅਰਸ ਨੇ ਬੰਗਲਾਦੇਸ਼ ਵਿਰੁੱਧ ਦੂਜੇ ਵਨ ਡੇ ਵਿਚ ਬੁੱਧਵਾਰ ਸਿਰਫ 104 ਗੇਂਦਾਂ 'ਤੇ 15 ਚੌਕਿਆਂ ਤੇ 7 ਛੱਕਿਆਂ ਦੀ ਮਦਦ ਨਾਲ 176 ਦੌੜਾਂ ਬਣਾਈਆਂ। ਆਪਣੇ 7 ਛੱਕਿਆਂ ਨਾਲ ਉਸ ਨੇ ਵਨ ਡੇ ਵਿਚ 200 ਛੱਕੇ ਪੂਰੇ ਕਰ ਲਏ। ਉਹ ਆਪਣੇ 224ਵੇਂ ਵਨ ਡੇ ਵਿਚ ਇਸ ਪ੍ਰਾਪਤੀ 'ਤੇ ਪਹੁੰਚਿਆ। ਉਸ ਦੇ ਨਾਂ ਹੁਣ 201 ਛੱਕੇ ਹੋ ਗਏ ਹਨ ਤੇ ਉਹ ਵਨ ਡੇ ਵਿਚ ਸਭ ਤੋਂ ਵੱਧ ਛੱਕੇ ਮਾਰਨ ਦੇ ਮਾਮਲੇ 'ਚ 5ਵੇਂ ਨੰਬਰ 'ਤੇ ਆ ਗਿਆ ਹੈ। 
ਇਕ ਦਿਨਾ ਕ੍ਰਿਕਟ 'ਚ 200 ਤੋਂ ਵੱਧ ਛੱਕੇ ਮਾਰਨ ਵਾਲੇ ਛੇ ਖਿਡਾਰੀਆਂ 'ਚ ਪਾਕਿਸਤਾਨ ਦਾ ਸ਼ਾਹਿਦ ਅਫਰੀਦੀ (351), ਸ਼੍ਰੀਲੰਕਾ ਦਾ ਸਨਤ ਜੈਸੂਰੀਆ (270), ਵੈਸਟਇੰਡੀਜ਼ ਦਾ ਕ੍ਰਿਸ ਗੇਲ (252), ਭਾਰਤ ਦਾ ਮਹਿੰਦਰ ਸਿੰਘ ਧੋਨੀ (213), ਏ. ਬੀ. ਡਿਵਿਲੀਅਰਸ (201) ਤੇ ਨਿਊਜ਼ੀਲੈਂਡ ਦਾ ਬ੍ਰੈਂਡਨ ਮੈਕਕੁਲਮ (200) ਸ਼ਾਮਲ ਹਨ। 


Related News