ਸੁਲਤਾਨ ਜੋਹੋਰ ਕੱਪ ਦੇ ਲਈ ਭਾਰਤ ਦੀ 18 ਮੈਂਬਰੀ ਟੀਮ ਦਾ ਐਲਾਨ

10/14/2017 2:45:24 PM

ਨਵੀਂ ਦਿੱਲੀ, (ਬਿਊਰੋ)— ਮਲੇਸ਼ੀਆ ਦੇ ਜੋਹੋਰ ਬਾਹਰੂ 'ਚ 22 ਅਕਤੂਬਰ ਤੋਂ ਸ਼ੁਰੂ ਹੋ ਰਹੇ ਸਤਵੇਂ ਸੁਲਤਾਨ ਜੋਹੋਰ ਕੱਪ ਹਾਕੀ ਟੂਰਨਾਮੈਂਟ ਦੇ ਲਈ ਭਾਰਤ ਦੀ 18 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਟੀਮ ਦੀ ਕਮਾਨ ਵਿਵੇਕ ਸਾਗਰ ਪ੍ਰਸਾਦ ਨੂੰ ਦਿੱਤੀ ਗਈ ਹੈ ਜਦਕਿ ਪ੍ਰਤਾਪ ਲਾਕੜਾ ਉਪ ਕਪਤਾਨ ਹੋਣਗੇ। ਪਹਿਲੇ ਮੈਚ 'ਚ ਭਾਰਤ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ। ਭਾਰਤੀ ਟੀਮ ਲਖਨਊ ਦੇ ਸਾਈ ਸੈਂਟਰ 'ਚ 11 ਸਤੰਬਰ ਤੋਂ ਟੂਰਨਾਮੈਂਟ ਦੇ ਲਈ ਅਭਿਆਸ ਕਰ ਰਹੀ ਹੈ। 

ਭਾਰਤੀ ਜੂਨੀਅਰ ਟੀਮ ਦੇ ਕੋਚ ਜੂਡ ਫੇਲਿਕਸ ਨੇ ਕੈਂਪ ਦੇ ਦੌਰਾਨ ਸਾਰੇ ਖਿਡਾਰੀਆਂ ਨੂੰ ਆਜ਼ਮਾ ਲਿਆ ਹੈ। ਭਾਰਤੀ ਟੀਮ ਇਕ ਸਾਲ ਬਾਅਦ ਟੂਰਨਾਮੈਂਟ 'ਚ ਹਿੱਸਾ ਲੈ ਰਹੀ ਹੈ। 2 ਸਾਲ ਪਹਿਲਾਂ ਉਹ ਫਾਈਨਲ 'ਚ ਬ੍ਰਿਟੇਨ ਤੋਂ ਹਾਰ ਕੇ ਦੂਜੇ ਸਥਾਨ 'ਤੇ ਰਹੀ ਸੀ। ਕੋਚ ਫੇਲਿਕਸ ਨੇ ਕਿਹਾ, ''ਜੂਨੀਅਰ ਟੀਮ ਸੁਲਤਾਨ ਜੋਹੋਰ ਕੱਪ 'ਚ ਚੰਗਾ ਪ੍ਰਦਰਸ਼ਨ ਕਰਨ ਲਈ ਮਿਹਨਤ ਕਰ ਰਹੀ ਹੈ। ਸਾਡੇ ਕੋਲ ਖਿਡਾਰੀਆਂ ਦਾ ਮਜ਼ਬੂਤ ਪੂਲ ਹੈ ਜਿਨ੍ਹਾਂ ਨੂੰ ਇਸ ਟੂਰਨਾਮੈਂਟ 'ਚ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਭਾਰਤ ਤੋਂ ਇਲਾਵਾ ਜਾਪਾਨ, ਮੇਜ਼ਬਾਨ ਮਲੇਸ਼ੀਆ, ਅਮਰੀਕਾ, ਆਸਟਰੇਲੀਆ ਅਤੇ ਬ੍ਰਿਟੇਨ ਇਸ 'ਚ ਹਿੱਸਾ ਲੈ ਰਹੇ ਹਨ। 

ਭਾਰਤੀ ਟੀਮ ਇਸ ਤਰ੍ਹਾਂ ਹੈ :-
ਗੋਲਕੀਪਰ  : ਪੰਕਜ ਕੁਮਾਰ ਰਜਕ, ਐੱਸ. ਅਰਾਸੂ ਸ਼ੰਕਰ। ਡਿਫੈਂਡਰ : ਸੁਮਨ ਬੈਕ, ਪ੍ਰਤਾਪ ਲਾਕੜਾ, ਸੁਖਜੀਤ ਸਿੰਘ, ਵਰਿੰਦਰ ਸਿੰਘ, ਮਨਦੀਪ ਮੋਰ, ਸੰਜੇ। ਮਿਡਫੀਲਡਰ : ਹਰਮਨਜੀਤ ਸਿੰਘ, ਰਵਿੰਦਰ ਸਿੰਘ ਮੋਈਰਾਂਗਥੇਮ, ਵਿਵੇਕ ਸਾਗਰ ਪ੍ਰਸਾਦ, ਵਿਸ਼ਾਲ ਸਿੰਘ, ਵਿਸ਼ਾਲ ਅੰਤਿਲ। ਫਾਰਵਰਡ : ਸ਼ੈਲਾਨੰਦ ਲਾਕੜਾ, ਰੋਸ਼ਨ ਕੁਮਾਰ, ਅਭਿਸ਼ੇਕ, ਦਿਲਪ੍ਰੀਤ ਸਿੰਘ, ਮਨਿੰਦਰ ਸਿੰਘ।


Related News