12 ਦੇਸ਼ ਨਹੀਂ ਦੁਆ ਸਕਦੇ ਓਲੰਪਿਕ ''ਚ ਕ੍ਰਿਕਟ ਨੂੰ ਹਿੱਸਾ, ਵਧਾਉਣੀ ਹੋਵੇਗੀ ਤਾਕਤ: ਵੀਰੂ

11/22/2017 9:27:25 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੂੰ ਲੱਗਦਾ ਹੈ ਕਿ ਕ੍ਰਿਕਟ ਹੁਣ ਓਲੰਪਿਕ ਖੇਡ ਬਣ ਸਕਦਾ ਹੈ। ਇਹ ਖੇਡ ਹੋਰ ਜ਼ਿਆਦਾ ਦੇਸ਼ਾਂ 'ਚ ਖੇਡਿਆ ਜਾਵੇਗਾ। ਕੌਮਾਂਤਰੀ ਕ੍ਰਿਕਟ ਸੰਘ (ਆਈ.ਸੀ.ਸੀ) ਦੇ ਮੌਜੂਦਾ ਮੈਂਬਰਾਂ ਦੀ ਸੰਖਿਆ 105 ਹੈ ਪਰ ਸਿਰਫ 12 ਦੇਸ਼ ਇਸ ਦੇ ਮੈਂਬਰ ਹਨ। ਆਈ.ਸੀ.ਸੀ. ਦੀ ਕੋਸ਼ਿਸ਼ ਹੈ ਕਿ 2024 ਤੱਕ ਕ੍ਰਿਕਟ ਨੂੰ ਓਲੰਪਿਕ ਖੇਡਾਂ 'ਚ ਸ਼ਾਮਲ ਕੀਤਾ ਜਾਵੇ। ਕ੍ਰਿਕਟ ਸਿਰਫ ਇਕ ਵਾਰ 1990 'ਚ ਓਲੰਪਿਕ ਖੇਡ ਦਾ ਹਿੱਸਾ ਰਿਹਾ ਹੈ।
'ਕ੍ਰਿਕਟ ਓਲੰਪਿਕ ਖੇਡ ਬਣੇ'
ਸਹਿਵਾਗ ਨੇ ਕਿਹਾ ਕਿ ਮੈਨੂੰ ਲੱਗਾ ਹੈ ਕਿ ਆਈ.ਸੀ.ਸੀ. ਨੂੰ ਫੈਸਲਾ ਕਰਨਾ ਹੈ, ਉਨ੍ਹਾਂ ਨੂੰ ਜ਼ਿਆਦਾ ਦੇਸ਼ਾਂ ਨਾਲ ਕ੍ਰਿਕਟ ਨੂੰ ਜੋੜਣਾ ਚਾਹੀਦਾ ਹੈ, ਤਾਂਕਿ ਇਹ ਓਲੰਪਿਕ ਦਾ ਹਿੱਸਾ ਬਣ ਸਕੇ। 12 ਦੇਸ਼ ਜ਼ਿਆਦਾ ਨਹੀਂ ਹਨ। ਇਸ ਦਾ ਇਕ ਤਰੀਕਾ ਇਹ ਹੈ ਕਿ ਖੇਡ ਨੂੰ ਉਸ ਜਗ੍ਹਾਂ 'ਤੇ ਖੇਡਿਆ ਜਾਵੇ ਜਿੱਥੇ ਇਸ ਨੂੰ ਖੇਡਿਆ ਨਹੀਂ ਜਾਂਦਾ।


Related News