''ਫਲਾਈਂਗ ਸਿੱਖ'' ਮਿਲਖਾ ਸਿੰਘ ਨੇ ਇਕ ਵਾਰ ਫਿਰ ਚਮਕਾਇਆ ਪੰਜਾਬ ਦਾ ਨਾਂ, ਮਿਲਿਆ ਵੱਡਾ ਸਨਮਾਨ

08/13/2017 11:03:25 AM

ਨਵੀਂ ਦਿੱਲੀ— ਫਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਮਿਲਖਾ ਸਿੰਘ ਨੂੰ ਵਿਸ਼ਵ ਸਿਹਤ ਸੰਗਠਨ ਦੇ ਦੱਖਣੀ ਪੂਰਬੀ ਏਸ਼ੀਆ ਖੇਤਰ 'ਚ ਸਰੀਰਕ ਗਤੀਵਿਧੀਆਂ ਸਬੰਧੀ ਗੁੱਡਵਿਲ ਅੰਬੈਸਡਰ ਚੁਣਿਆ ਹੈ। ਹੁਣ ਉਹ ਵਿਸ਼ਵ ਸਿਹਤ ਸੰਗਠਨ ਵੱਲੋਂ ਗੈਰ ਸੰਚਾਰੀ ਬੀਮਾਰੀਆਂ ਦੀ ਰੋਕਥਾਮ ਅਤੇ ਉਨ੍ਹਾਂ 'ਤੇ ਕਾਬੂ ਪਾਉਣ ਲਈ ਪ੍ਰਚਾਰ ਕਰਨਗੇ।

ਡਬਲਯੂ.ਐੱਚ.ਓ. ਦੀ ਦੱਖਣੀ ਪੂਰਬੀ ਏਸ਼ੀਆ ਖੇਤਰ ਦੀ ਨਿਰਦੇਸ਼ਕ ਪੂਨਮ ਖੇਤਰਪਾਲ ਨੇ ਕਿਹਾ, ਸਿਹਤ ਲਈ ਤੰਦਰੂਸਤੀ ਸਬੰਧੀ ਗਤੀਵਿਧੀਆਂ ਨੂੰ ਵਧਾਉਣਾ ਅਹਿਮ ਹੈ। ਮਿਲਖਾ ਸਿੰਘ ਜਿਹੇ ਮਹਾਨ ਐਥਲੀਟ ਨੂੰ ਇਸ ਨਾਲ ਜੋੜਨ ਨਾਲ ਇਸ ਸੰਗਠਨ ਨੂੰ ਹੋਰ ਕਾਮਯਾਬੀ ਮਿਲੇਗੀ।

ਉਨ੍ਹਾਂ ਕਿਹਾ ਕਿ ਹਰ ਸਾਲ ਦੱਖਣੀ ਪੂਰਬੀ ਏਸ਼ੀਆ 'ਤੇ ਗੈਰ ਸੰਚਾਰੀ ਬੀਮਾਰੀਆਂ ਨਾਲ ਕਰੀਬ 85 ਲੱਖ ਮੌਤਾਂ ਹੁੰਦੀਆਂ ਹਨ ਅਤੇ ਇਹ ਸਭ ਜੀਵਨਸ਼ੈਲੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਲੈ ਕੇ ਹੈ। ਰੋਜ਼ਾਨਾ ਕਸਰਤ ਕਰਨ ਨਾਲ ਦਿਲ ਦੇ ਰੋਗ, ਦਿਲ ਦੀ ਧੜਕਨ, ਸ਼ੂਗਰ ਅਤੇ ਕੈਂਸਰ ਜਿਹੀਆਂ ਖਤਰਨਾਕ ਬੀਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ।


Related News