''ਬਰਾਕ ਲੈਸਨਰ ਖਿਲਾਫ ਮੇਰਾ ਮੁਕਾਬਲਾ ਪ੍ਰਸ਼ੰਸਕਾਂ ਲਈ ਧਮਾਕੇਦਾਰ ਹੋਵੇਗਾ''

10/19/2017 12:12:03 PM

ਨਵੀਂ ਦਿੱਲੀ(ਬਿਊਰੋ)— 'ਮੈਟਰੋ ਯੂ.ਕੇ. ਮੈਗਜ਼ੀਨ' ਨੂੰ ਹਾਲ ਹੀ ਵਿਚ ਸੁਪਰਸਟਾਰ ਫਿਨ ਬੈਲਰ ਨੇ ਆਪਣਾ ਇੰਟਰਵਿਊ ਦਿੱਤਾ, ਇਸ ਦੌਰਾਨ ਉਨ੍ਹਾਂ ਨੂੰ ਬਰਾਕ ਲੈਸਨਰ ਖਿਲਾਫ ਮੈਚ ਦੇ ਬਾਰੇ ਵਿਚ ਪੁੱਛਿਆ ਗਿਆ ਜਿਸਦਾ ਜਵਾਬ ਉਨ੍ਹਾਂ ਨੇ ਕੁਝ ਅਲੱਗ ਤਰੀਕੇ ਨਾਲ ਦਿੱਤਾ। ਫਿਨ ਮੁਤਾਬਕ ਫੈਂਸ ਨੂੰ ਉਨ੍ਹਾਂ ਦਾ ਅਤੇ ਬਰਾਕ ਦਾ ਮੈਚ ਕਾਫ਼ੀ ਧਮਾਕੇਦਾਰ ਲੱਗੇਗਾ।
ਫਿਨ ਪਹਿਲਾਂ ਯੂਨੀਵਰਸਲ ਚੈਂਪੀਅਨ ਸਨ ਜੋ ਸਮਰਸਲੈਮ 2016 ਵਿਚ ਬਣੇ ਸਨ। ਮੈਚ ਵਿਚ ਫਿਨ ਨੇ ਸੈਥ ਰਾਲਿੰਸ ਨੂੰ ਹਰਾਇਆ ਸੀ ਪਰ ਉਸ ਰਾਤ ਉਨ੍ਹਾਂ ਨੂੰ ਮੋਢੇ 'ਤੇ ਸੱਟ ਲੱਗੀ ਸੀ। ਉਸਦੇ ਬਾਅਦ ਯੂਨੀਵਰਸਲ ਚੈਂਪੀਅਨਸ਼ਿਪ ਨੂੰ ਕੇਵਿਨ ਓਵੰਸ ਨੇ ਜਿੱਤਿਆ ਉਸਦੇ ਬਾਅਦ ਗੋਲਡਬਰਗ ਅਤੇ ਹੁਣ ਇਹ ਖਿਤਾਬ ਬਰਾਕ ਲੈਸਨਰ ਕੋਲ ਹੈ। ਰੈਸਲਮੇਨੀਆ 33 ਵਿਚ ਲੈਸਨਰ ਨੇ ਗੋਲਡਬਰਗ ਨੂੰ ਹਰਾ ਕੇ ਇਸ ਟਾਇਟਲ ਨੂੰ ਹਾਸਲ ਕੀਤਾ।

ਬੈਲਰ ਨੇ ਦੱਸਿਆ ਕਿ ਉਹ ਡੇਵਿਡ ਬਨਾਮ ਗੋਲਿਅਥ ਦੇ ਵੱਡੇ ਫੈਨ ਹਨ ਅਤੇ ਲੈਸਨਰ ਦਾ ਸਾਹਮਣਾ ਕਰਨਾ ਉਨ੍ਹਾਂ ਲਈ ਕਾਫ਼ੀ ਵਧੀਆ ਹੋਵੇਗਾ  ਫਿਲਹਾਲ ਡਬਲਿਊ.ਡਬਲਿਊ.ਈ. ਵਿਚ ਕਾਫ਼ੀ ਸਾਰੇ ਵਧੀਆ ਮੈਚ ਹੋਣੇ ਅਜੇ ਬਾਕੀ ਹਨ। ਪਰ ਮੇਰੇ ਖਿਆਲ ਨਾਲ ਫਿਨ ਅਤੇ ਬਰਾਕ ਲੈਸਨਰ ਦਾ ਮੈਚ ਫੈਂਸ ਲਈ ਹੁਣ ਜ਼ਿਆਦਾ ਬਿਹਤਰ ਸਾਬਤ ਹੋਵੇਗਾ।


Related News