...ਜਦੋਂ ਮੈਚ ਦੌਰਾਨ ਸੁਰੱਖਿਆ ਘੇਰੇ ਤੋਂ ਬਚਦੇ ਹੋਏ ਲੜਕਾ ਪਹੁੰਚ ਗਿਆ ਧੋਨੀ ਕੋਲ

Thursday, October 12, 2017 8:43 PM
...ਜਦੋਂ ਮੈਚ ਦੌਰਾਨ ਸੁਰੱਖਿਆ ਘੇਰੇ ਤੋਂ ਬਚਦੇ ਹੋਏ ਲੜਕਾ ਪਹੁੰਚ ਗਿਆ ਧੋਨੀ ਕੋਲ

ਨਵੀਂ ਦਿੱਲੀ— ਕਪਤਾਨੀ ਤੋਂ ਹਟਨ ਦੇ ਬਾਵਜੂਦ ਮਹਿੰਦਰ ਸਿੰਘ ਧੋਨੀ ਦੇ ਫੈਂਸ ਦਾ ਕ੍ਰੇਜ਼ ਘੱਟ ਨਹੀਂ ਹੋਇਆ। ਇਸ ਦੀ ਇਕ ਬਾਨਗੀ ਵਿਜੈ ਹਜ਼ਾਰੇ ਟ੍ਰਾਫੀ ਦੇ ਕੁਆਟਰਫਾਈਨਲ ਮੈਚ ਦੇ ਦੌਰਾਨ ਦੇਖਣ ਨੂੰ ਮਿਲਿਆ। ਪਾਲਮ ਸਟੇਡੀਅਮ 'ਚ ਝਾਰਖੰਡ ਅਤੇ ਵਿਦਰਭ ਦੇ ਵਿਚਾਲੇ ਖੇਡੇ ਜਾ ਰਹੇ ਮੈਚ ਦੇ ਦੌਰਾਨ ਇਕ ਫੈਂਸ ਸੁਰੱਖਿਆ ਦੇ ਘੇਰੇ ਤੋਂ ਬਚਦੇ ਹੋਏ ਧੋਨੀ ਦਾ ਆਟੋਗ੍ਰਾਫ ਲੈਣ ਲਈ ਉਸ ਦੇ ਕੋਲ ਪਹੁੰਚ ਗਿਆ।
ਧੋਨੀ ਉਸ ਸਮੇਂ ਨਾਨ ਸਟਰਾਈਕ ਐਂਡ 'ਤੇ ਸਨ। ਫੈਂਸ ਨੇ ਅਚਾਨਕ ਧੋਨੀ ਦੇ ਪੈਰ ਫੜ ਲਏ। ਉਸ ਦੇ ਹੱਥ 'ਚ ਇਕ ਪੇਪਰ ਸੀ। ਉਹ ਧੋਨੀ ਦਾ ਆਟੋਗ੍ਰਾਫ ਲੈਣਾ ਚਾਹੁੰਦਾ ਸੀ। ਧੋਨੀ ਨੇ ਉਸ ਨੂੰ ਨਿਰਾਸ਼ ਨਹੀਂ ਕੀਤਾ ਅਤੇ ਆਪਣਾ ਆਟੋਗ੍ਰਾਫ ਦੇ ਦਿੱਤਾ। ਇਸ ਤੋਂ ਬਾਅਦ ਫੈਂਸ ਦੀ ਖੁਸ਼ੀ ਦਾ ਕੋਈ ਥਾਂ ਨਹੀਂ ਸੀ। ਉਹ ਆਟੋਗ੍ਰਾਫ ਲੈ ਕੇ ਚੱਲ ਗਿਆ। ਇਸ ਤੋਂ ਪਹਿਲੇ ਜਨਵਰੀ 'ਚ ਭਾਰਤ 'ਏ' ਅਤੇ ਇੰਗਲੈਂਡ ਵਿਚਾਲੇ ਅਭਿਆਸ ਮੈਚ 'ਚ ਵੀ ਪਹੁੰਚ ਗਿਆ ਸੀ। ਧੋਨੀ ਦਾ ਇੰਨ੍ਹਾ ਕ੍ਰੇਜ਼ ਦੇਖਿਅ ਕਿ ਮੈਦਾਨ ਦੇ ਅੰਦਰ ਹੀ ਨਹੀਂ, ਬਾਹਰ ਵੀ ਲੋਕ ਉਸ ਨੂੰ ਦੇਖਣ ਲਈ ਬੇਬਸ ਸਨ। ਸਟੇਡੀਅਮ ਦੇ ਅੰਦਰ ਵੀ ਫੈਂਸ ਧੋਨੀ-ਧੋਨੀ ਦੇ ਨਾਰੇ ਲਗਾ ਰਹੇ ਸਨ।