...ਜਦੋਂ ਇਕੋ ਦਿਨ ਕ੍ਰਿਕਟ ਤੇ ਹਾਕੀ ''ਚ ਦਿਸੇਗੀ ਭਾਰਤ-ਪਾਕਿ ਵਿਰੋਧਤਾ

06/17/2017 11:20:33 PM

ਲੰਡਨ— ਵਿਰਾਟ ਕੋਹਲੀ ਦੀ ਬਿਹਤਰੀਨ ਡਰਾਈਵ ਤੇ ਹਰਮਨਪ੍ਰੀਤ ਸਿੰਘ ਦੀ ਤਾਕਤਵਰ ਡ੍ਰੈਗ ਫਲਿੱਕ ਦਾ ਨਜ਼ਾਰਾ ਕੱਲ ਇੱਥੇ ਇਕੱਠੇ ਦੇਖਣ ਨੂੰ ਮਿਲੇਗਾ, ਜਦੋਂ ਭਾਰਤ ਤੇ ਪਾਕਿਸਤਾਨ ਦੀਆਂ ਰਾਸ਼ਟਰੀ ਟੀਮਾਂ ਕ੍ਰਿਕਟ ਤੇ ਹਾਕੀ ਦੇ ਮੈਦਾਨ 'ਤੇ ਕਿਸੇ ਤੀਜੇ ਦੇਸ਼ 'ਚ ਆਹਮੋ-ਸਾਹਮਣੇ ਹੋਣਗੀਆਂ।
ਜਿਥੇ ਭਾਰਤੀ ਕ੍ਰਿਕਟ ਟੀਮ ਲੰਡਨ ਦੇ ਓਵਲ ਵਿਚ ਚੈਂਪੀਅਨਸ ਟਰਾਫੀ ਦੇ ਫਾਈਨਲ ਵਿਚ ਪਾਕਿਸਤਾਨ ਨਾਲ ਭਿੜੇਗੀ, ਉਥੇ ਹੀ ਇਸ ਤੋਂ 55 ਮੀਲ ਤੋਂ ਵੀ ਘੱਟ ਦੂਰੀ 'ਤੇ ਰਾਸ਼ਟਰੀ ਪੁਰਸ਼ ਹਾਕੀ ਟੀਮ ਨੇ ਮਿਲਟਨ ਕੇਸ 'ਚ ਪਾਕਿਸਤਾਨ ਦੀ ਹੀ ਹਾਕੀ ਟੀਮ ਵਿਰੁੱਧ ਉਤਰਨਾ ਹੈ। ਅਜਿਹਾ ਬਹੁਤ ਘੱਟ ਹੁੰਦਾ ਹੈ, ਜਦੋਂ ਰਾਸ਼ਟਰੀ ਜਜ਼ਬੇ ਦੀ ਪ੍ਰਤੀਕ ਕ੍ਰਿਕਟ ਤੇ ਰਾਸ਼ਟਰੀ ਖੇਡ ਹਾਕੀ ਵਿਚਾਲੇ ਇਕੱਠੇ ਦਰਸ਼ਕਾਂ ਨੂੰ ਖਿੱਚਣ ਲਈ ਜ਼ੋਰ-ਅਜ਼ਮਾਇਸ਼ ਹੁੰਦੀ ਹੈ।ਕ੍ਰਿਕਟ ਦਾ 7 ਘੰਟੇ ਦਾ ਉਤਰਾਅ-ਚੜ੍ਹਾਅ ਹੋਵੇ ਜਾਂ ਫਿਰ 60 ਮਿੰਟ ਤਕ ਹਾਕੀ ਦਾ ਜਾਦੂ, ਮੁਕਾਬਲੇਬਾਜ਼ੀ 'ਚ ਕਿਸੇ ਵੀ ਤਰ੍ਹਾਂ ਨਾਲ ਰੋਮਾਂਚ ਦੀ ਕਮੀ ਨਹੀਂ ਹੋਵੇਗੀ।


Related News