...ਤਾਂ 30 ਲੱਖ ਨੌਜਵਾਨਾਂ ਨੂੰ ਸਮਾਰਟ ਫੋਨ ਮਿਲਣਗੇ!

03/11/2017 6:53:31 PM

ਚੰਡੀਗੜ੍ਹ : ਪੰਜਾਬ ''ਚ ਕਾਂਗਰਸ ਦੀ ਸਰਕਾਰ ਬਣਨ ਦਾ ਰਸਤਾ ਸਾਫ ਹੁੰਦਿਆਂ ਹੀ ਸੂਬੇ ਦੇ ਉਨ੍ਹਾਂ 30 ਲੱਖ ਨੌਜਵਾਨਾਂ ਦੀਆਂ ਉਮੀਦਾਂ ਨੂੰ ਬੂਰ ਪੈ ਗਿਆ ਹੈ, ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣ ਪ੍ਰਚਾਰ ਦੌਰਾਨ ਕੀਤੀ ਗਈ ਮੁਫਤ ਮੋਬਾਇਲ ਦੇਣ ਦੀ ਪੇਸ਼ਕਸ਼ ਤੋਂ ਬਾਅਦ ਵੈੱਬਸਾਈਟ ''ਤੇ ਰਜਿਸਟਰੇਸ਼ਨ ਕਰਾਈ ਸੀ। ਪ੍ਰਸ਼ਾਂਤ ਕਿਸ਼ੋਰ ਦੀ ਟੀਮ ਵਲੋਂ ਪੰਜਾਬ ''ਚ ਕੈਪਟਨ ਅਮਰਿੰਦਰ ਸਿੰਘ ਦੇ ਨਾਂ ''ਤੇ ਵਿੱਢੀ ਗਈ ਪ੍ਰਚਾਰ ਮੁਹਿੰਮ ਦੇ ਤਹਿਤ ਨੌਜਵਾਨਾਂ ਨੂੰ ਮੁਫਤ ਮੋਬਾਇਲ ਫੋਨ ਅਤੇ 4ਜੀ ਡਾਟਾ ਕਾਰਡ ਦੇਣ ਦੀ ਯੋਜਨਾ ਸ਼ੁਰੂ ਕੀਤੀ ਗਈ ਸੀ। ਸੂਬੇ ਦੇ 18 ਤੋਂ  ਲੈ ਕੇ 35 ਸਾਲ ਦੇ ਨੌਜਵਾਨਾਂ ਨੂੰ ਇਸ ਯੋਜਨਾ ਲਈ ਵੈੱਬਸਾਈਟ ''ਤੇ ਰਜਿਸਟਰਡ ਕਰਨ ਲਈ ਕਿਹਾ ਗਿਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਉਸ ਵੇਲੇ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ ''ਤੇ ਸੂਬੇ ਦੇ 50 ਲੱਖ ਨੌਜਵਾਨਾਂ ਨੂੰ ਸਮਾਰਟ ਫੋਨ ਦਿੱਤੇ ਜਾਣਗੇ। ਕੈਪਟਨ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਦੇ ਨੌਜਵਾਨਾਂ ''ਚ ਫਰੀ ਮੋਬਾਇਲ ਲਈ ਰਜਿਸਟਰੇਸ਼ਨ ਕਰਾਉਣ ਦੀ ਹੋੜ ਲੱਗੀ ਗਈ ਸੀ ਅਤੇ ਕੁਝ ਹੀ ਦਿਨਾਂ ''ਚ ਸੂਬੇ ਦੇ 30 ਲੱਖ  ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਵੈੱਬਸਾਈਟ ''ਤੇ ਜਾ ਕੇ ਆਪਣਾ ਨਾਂ ਰਜਿਸਟਰਡ ਕਰਾਇਆ ਸੀ। ਕਾਂਗਰਸ ਵਲੋਂ ਚੋਣ ਜਿੱਤਣ ਤੋਂ ਬਾਅਦ ਹੁਣ ਇਹ ਵਾਅਦਾ ਪੂਰਾ ਕਰਨ ਦਾ ਵੇਲਾ ਆ ਗਿਆ ਹੈ ਪਰ ਦੇਖਣਾ ਦਿਲਚਸਪ ਹੋਵੇਗਾ ਕਿ ਸੂਬੇ ਦੇ ਨੌਜਵਾਨਾਂ ਨੂੰ ਅਗਲੇ ਕਿੰਨੇ ਦਿਨਾਂ ਤੱਕ ਸਰਕਾਰ ਵਲੋਂ ਫਰੀ ਮੋਬਾਇਲ ਮੁਹੱਈਆ ਕਰਾਏ ਜਾਂਦੇ ਹਨ। ਇਸ ਤੋਂ ਪਹਿਲਾਂ ਦਿੱਲੀ ''ਚ ਅਰਵਿੰਦ ਕੇਜਰੀਵਾਲ ਨੇ ਨੌਜਵਾਨਾਂ ਨੂੰ ਫਰੀ ਵਾਈ-ਫਾਈ ਦੇਣ ਦਾ ਵਾਅਦਾ ਕਰਕੇ ਚੋਣ ਜਿੱਤੀ ਸੀ ਪਰ ਕੇਜਰੀਵਾਲ ਦਾ ਇਹ ਵਾਅਦਾ ਪੂਰਾ ਨਹੀਂ ਹੋਇਆ ਹੈ। 
 

Babita Marhas

News Editor

Related News