ਕੰਮ ਨਾ ਮਿਲਣ ਤੋਂ ਪ੍ਰੇਸ਼ਾਨ ਨੌਜਵਾਨ ਨੇ ਨਿਗਲੀ ਸਲਫਾਸ, ਮੌਤ

12/11/2017 1:34:59 AM

ਤਪਾ ਮੰਡੀ, (ਸ਼ਾਮ, ਗਰਗ)- ਪਿੰਡ ਢਿੱਲਵਾਂ ਵਿਖੇ ਇਕ ਨੌਜਵਾਨ ਨੇ ਸਲਫਾਸ ਨਿਗਲ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੇ ਚਚੇਰੇ ਭਰਾ ਗੁਰਜੰਟ ਸਿੰਘ ਨੇ ਦੱਸਿਆ ਕਿ ਪ੍ਰਗਟ ਸਿੰਘ ਕਈ ਦਿਨਾਂ ਤੋਂ ਮਜ਼ਦੂਰੀ ਨਾ ਮਿਲਣ ਕਾਰਨ ਪ੍ਰੇਸ਼ਾਨ ਸੀ। 5-7 ਦਿਨਾਂ ਤੋਂ ਉਹ ਸਰਵਿਸ ਸਟੇਸ਼ਨ 'ਤੇ ਨੌਕਰੀ ਕਰਨ ਲੱਗ ਪਿਆ ਸੀ ਪਰ ਉਥੇ ਵੀ ਮਨ ਨਾ ਲੱਗਣ ਕਾਰਨ ਅੱਜ ਸਵੇਰੇ ਉਸ ਨੇ ਘਰ 'ਚ ਸਲਫਾਸ ਦੀ ਇਕ ਗੋਲੀ ਨਿਗਲ ਲਈ ਤੇ ਬਾਹਰ ਆ ਕੇ ਬੈਠੇ ਪਿੰਡ ਵਾਸੀਆਂ ਨੂੰ ਕਹਿਣ ਲੱਗਾ ਕਿ ਉਸ ਨੇ ਅੱਧੀ ਪੁੜੀ ਖਾ ਲਈ ਹੈ ਤੇ ਉਲਟੀਆਂ ਕਰਨ ਲੱਗ ਪਿਆ। ਲੋਕਾਂ ਨੇ ਤੁਰੰਤ ਉਸ ਦੇ ਮਾਪਿਆਂ ਨੂੰ ਜਾਣਕਾਰੀ ਦਿੱਤੀ ਤੇ ਸਿਵਲ ਹਸਪਤਾਲ ਤਪਾ 'ਚ ਦਾਖਲ ਕਰਵਾਇਆ, ਜਿਥੋਂ ਉਸ ਨੂੰ ਗੰਭੀਰ ਹਾਲਤ ਹੋਣ ਕਾਰਨ ਬਰਨਾਲਾ ਰੈਫਰ ਕਰ ਦਿੱਤਾ ਗਿਆ, ਜਿਥੇ ਲਿਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਪ੍ਰਗਟ ਸਿੰਘ ਅਜੇ ਕੁਆਰਾ ਸੀ।
ਇਸ ਸੰਬੰਧੀ ਪੁਲਸ ਥਾਣਾ ਤਪਾ ਦੇ ਮੁਲਾਜ਼ਮ ਨੇ ਦੱਸਿਆ ਕਿ ਹਸਪਤਾਲ 'ਚੋਂ ਉਕਤ ਮਾਮਲੇ ਸੰਬੰਧੀ ਰੁੱਕਾ ਪ੍ਰਾਪਤ ਹੋ ਗਿਆ ਹੈ। ਵਾਰਿਸਾਂ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News