ਹਾਈ ਵੋਲਟੇਜ ਤਾਰਾਂ ਦੀ ਲਪੇਟ ''ਚ ਆਉਣ ਨਾਲ ਨੌਜਵਾਨ ਦੀ ਮੌਤ

08/17/2017 12:33:20 AM

ਪਠਾਨਕੋਟ/ਭੋਆ,   (ਸ਼ਾਰਦਾ, ਅਰੁਣ)-  ਭੋਆ ਹਲਕੇ ਦੇ ਅਧੀਨ ਆਉਂਦੇ ਪਿੰਡ ਜਸਵਾਲੀ 'ਚ ਇਕ ਦੁਕਾਨ 'ਤੇ ਕੰਮ ਕਰਨ ਵਾਲੇ 27 ਸਾਲਾ ਨੌਜਵਾਨ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਸੂਚਨਾ ਹੈ। ਮ੍ਰਿਤਕ ਦੀ ਪਛਾਣ ਰਾਕੇਸ਼ ਕੁਮਾਰ ਉਰਫ਼ ਮੋਨੂ ਪੁੱਤਰ ਓਮ ਪ੍ਰਕਾਸ਼ ਵਜੋਂ ਹੋਈ। 
ਮ੍ਰਿਤਕ ਐਲੂਮੀਨੀਅਮ ਡਿਟਿੰਗ ਆਦਿ ਦੀ ਦੁਕਾਨ ਕਰਦਾ ਸੀ ਅਤੇ ਉਸ ਦੀ ਦੁਕਾਨ ਕੋਲੋਂ ਹੀ 11 ਹਜ਼ਾਰ ਵੋਲਟੇਜ ਉੱਚ ਸਮਰੱਥਾ ਵਾਲੀਆਂ ਤਾਰਾਂ ਲੰਘਦੀਆਂ ਸਨ। ਹਾਲਾਂਕਿ ਰਾਕੇਸ਼ ਦੀ ਦੁਕਾਨ ਦੂਸਰੀ ਮੰਜ਼ਿਲ 'ਤੇ ਸੀ, ਜਿਥੋਂ ਹਾਈ ਵੋਲਟੇਜ ਤਾਰਾਂ ਦੀ ਦੂਰੀ ਬਹੁਤ ਘੱਟ ਸੀ। ਰਾਕੇਸ਼ ਦੀ ਅੱਜ ਕੰਮ ਕਰਦੇ ਸਮੇਂ ਐਲੂਮੀਨੀਅਮ ਦੀ ਰਾਡ ਹਾਈ ਵੋਲਟੇਜ ਤਾਰਾਂ ਨਾਲ ਟਕਰਾਅ ਗਈ, ਜਿਸ ਦੀ ਲਪੇਟ 'ਚ ਰਾਕੇਸ਼ ਵੀ ਆ ਗਿਆ।
ਉਸ ਨੂੰ ਸਥਾਨਕ ਲੋਕਾਂ ਨੇ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲ ਵਿਚ ਪਹੁੰਚਾਇਆ, ਜਿਥੇ ਉਸ ਨੇ ਦਮ ਤੋੜ ਦਿੱਤਾ।


Related News