ਦੀਵਾਲੀ ਦੀਆਂ ਖੁਸ਼ੀਆਂ ਮਾਤਮ ''ਚ ਬਦਲੀਆਂ, ਹਾਦਸੇ ''ਚ ਨੌਜਵਾਨ ਦੀ ਮੌਤ

10/20/2017 4:02:49 PM

ਮੋਗਾ (ਆਜ਼ਾਦ) - ਖੁਸ਼ੀਆਂ ਖੇੜਿਆਂ ਦੇ ਤਿਉਹਾਰ ਦੀਵਾਲੀ ਵਾਲੇ ਦਿਨ ਸੜਕ 'ਤੇ ਖੜ੍ਹੇ ਬਿਨਾਂ ਲਾਈਟਾਂ ਵਾਲੇ ਟਰੱਕ ਨੇ 32 ਸਾਲ ਦੇ ਇਕ ਨੌਜਵਾਨ ਨੂੰ ਮੌਤ ਦੇ ਮੂੰਹ 'ਚ ਧਕੇਲ ਦਿੱਤਾ, ਜਿਸ ਕਾਰਨ ਨੌਜਵਾਨ ਦੇ ਪਰਿਵਾਰ ਦੀਆਂ ਖੁਸ਼ੀਆਂ ਮਾਤਮ 'ਚ ਬਦਲ ਗਈਆਂ। ਜਾਣਕਾਰੀ ਅਨੁਸਾਰ ਕਮਲੇਸ਼ ਕੁਮਾਰ (32) ਆਪਣੇ ਮੋਟਰਸਾਈਕਲ 'ਤੇ ਜਗਰਾਓਂ ਤੋਂ ਮਹਿਣਾ ਨੂੰ ਜਾ ਰਿਹਾ ਸੀ ਤਾਂ ਰਸਤੇ 'ਚ ਇਕ ਟਰੱਕ ਬਿਨਾਂ ਲਾਈਟਾਂ ਤੋਂ ਸੜਕ ਦੇ ਕਿਨਾਰੇ ਖੜ੍ਹਾ ਸੀ। ਅੱਗੋਂ ਕਿਸੇ ਹੋਰ ਵਾਹਨ ਦੀਆਂ ਤੇਜ਼ ਲਾਈਟਾਂ ਕਾਰਨ ਕਮਲੇਸ਼ ਦਾ ਮੋਟਰਸਾਈਕਲ ਬਿਨਾਂ ਲਾਈਟਾਂ ਖੜ੍ਹੇ ਟਰੱਕ ਨਾਲ ਟਕਰਾ ਗਿਆ, ਜਿਸ ਕਾਰਨ ਕਮਲੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਸ ਘਟਨਾ ਸਬੰਧੀ ਥਾਣਾ ਅਜੀਤਵਾਲ ਵਿਖੇ ਮ੍ਰਿਤਕ ਦੇ ਭਰਾ ਸੁਰੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਵੱਲੋਂ ਨਾਮਾਲੂਮ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News