ਤੇਜ਼ਧਾਰ ਹਥਿਆਰ ਨਾਲ ਨੌਜਵਾਨ ਕਤਲ

08/18/2017 1:56:38 AM

ਗੜ੍ਹਸ਼ੰਕਰ, (ਬੈਜਨਾਥ, ਸ਼ੋਰੀ)- ਪਿੰਡ ਰੋੜ ਮਜਾਰੇ ਦੇ ਬਾਹਰ ਮੋਟਰ 'ਤੇ ਸਾਮਾਨ ਦੀ ਰਖਵਾਲੀ ਲਈ ਰੱਖੇ ਨੌਜਵਾਨ ਦੀ ਕਿਸੇ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਰਾਜ ਕੁਮਾਰ (48) ਪੁੱਤਰ ਪ੍ਰਕਾਸ਼ ਚੰਦ ਵਾਸੀ ਬਖਲੌਰ, ਥਾਣਾ ਰਾਹੋਂ, ਜ਼ਿਲਾ ਸ਼ਹੀਦ ਭਗਤ ਸਿੰਘ ਨਗਰ, ਜੋ ਕਿ ਸੁਰਿੰਦਰ ਸਿੰਘ ਪੁੱਤਰ ਸਦਾ ਰਾਮ ਵਾਸੀ ਰੋੜ ਮਜਾਰਾ ਦੀ ਪਿੰਡੋਂ ਬਾਹਰ ਮੋਟਰ 'ਤੇ ਖੜ੍ਹੀ ਜੇ. ਸੀ. ਬੀ. ਅਤੇ ਟਿੱਪਰ ਦੀ ਰਖਵਾਲੀ ਲਈ ਚੌਕੀਦਾਰ ਵਜੋਂ ਰੱਖਿਆ ਹੋਇਆ ਸੀ। ਬੀਤੀ ਰਾਤ ਸਾਮਾਨ ਦੇ ਕੋਲ ਸੁੱਤੇ ਪਏ ਰਾਜ ਕੁਮਾਰ ਦਾ ਕਿਸੇ ਅਣਪਛਾਤੇ ਵਿਅਕਤੀ ਨੇ ਤੇਜ਼ਧਾਰ ਹਥਿਆਰ oung assaਗਰਦਨ ਤੇ ਛਾਤੀ 'ਤੇ ਵਾਰ ਕਰ ਕੇ ਕਤਲ ਕਰ ਦਿੱਤਾ। ਗੜ੍ਹਸ਼ੰਕਰ ਪੁਲਸ ਨੇ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News