ਬੁਰੀ ਤਰ੍ਹਾਂ ਵੱਢ ਕੇ ਖੇਤਾਂ ''ਚ ਸੁੱਟਿਆ ਨੌਜਵਾਨ, ਪੁਲਸ ਜਾਂਚ ਜਾਰੀ

06/25/2017 5:32:05 PM

ਕਪੂਰਥਲਾ (ਮੀਨੂੰ) : ਸੁਲਤਾਨਪੁਰ ਲੋਧੀ ਦੇ ਪਿੰਡ ਸਾਬੂਵਾਲ 'ਚ ਮੱਕੀ ਦੇ ਖਾਤਾਂ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਲਾਸ਼ ਦੀ ਸੂਚਨਾ ਖੇਤ ਦੇ ਮਾਲਕ ਨੇ ਪੁਲਸ ਨੂੰ ਦਿੱਤੀ। ਕਿਸਾਨ ਸ਼ਿੰਦਰ ਨੇ ਦੱਸਿਆ ਕਿ ਜਦੋਂ ਉਹ ਖੇਤਾਂ ਵਿਚ ਗੇੜਾ ਮਾਰਨ ਗਿਆ ਤਾਂ ਉਸ ਨੇ ਖੇਤਾਂ ਵਿਚ ਖੂਨ ਨਾਲ ਲਥਪਥ ਲਾਸ਼ ਪਈ ਦੇਖੀ, ਜਿਸ ਬਾਰੇ ਉਸ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਉਧਰ ਮੌਕੇ 'ਤੇ ਪੁੱਜੇ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਉਕਤ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰਕੇ ਲਾਸ਼ ਨੂੰ ਖੇਤਾਂ ਵਿਚ ਸੁੱਟਿਆ ਗਿਆ ਹੈ। ਫਿਲਹਾਲ, ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਸੂਤਰਾਂ ਮੁਤਾਬਕ ਪੁਲਸ ਨੂੰ ਖੂਨ ਦੇ ਕੁਝ ਛਿੱਟੇ ਨੇੜੇ ਇਕ ਘਰ 'ਚੋਂ ਮਿਲੇ ਹਨ, ਜਦੋਂ ਪੁਲਸ ਨੇ ਉਸ ਘਰ ਦੀ ਤਲਾਸ਼ੀ ਲਈ ਤਾਂ ਘਰ ਅੰਦਰ ਕੋਈ ਵੀ ਮੌਜੂਦ ਨਹੀਂ ਸੀ। ਫਿਲਹਾਲ ਪੁਲਸ ਇਨ੍ਹਾਂ ਸਾਰੇ ਤੱਥਾਂ ਦੇ ਆਧਾਰ 'ਤੇ ਕਾਰਵਾਈ ਕਰ ਰਹੀ ਹੈ ਅਤੇ ਜਾਂਚ ਤੋਂ ਬਾਅਦ ਹੀ ਕਾਤਲਾਂ ਦਾ ਖੁਲਾਸਾ ਹੋ ਸਕੇਗਾ।


Related News