ਮਹਿਲਾ ਸਰਪੰਚ ਨੇ ਬਦਲੀ ਪਿੰਡ ਦੀ ਨੁਹਾਰ, ਵਿੱਤ ਮੰਤਰੀ ਨੇ ਕੀਤਾ ਸਨਮਾਨਤ (ਵੀਡੀਓ)

08/28/2016 2:49:46 PM

ਮਲੇਰਕੋਟਲਾ : ਮਲੇਰਕੋਟਲਾ ਦਾ ਪਿੰਡ ਨੌਧਰਾਣੀ ਦੀ ਮਹਿਲਾ ਸਰਪੰਚ ਜਸਵਿੰਦਰ ਕੌਰ ਵਲੋਂ ਪਿੰਡ ਦਾ ਹਰ ਪੱਖੋਂ ਵਿਕਾਸ ਕੀਤਾ ਜਾ ਰਿਹਾ ਹੈ, ਜਿਸ ਨੂੰ ਦੇਖਦਿਆਂ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਪੰਚਾਇਤ ਨੂੰ ਸਨਮਾਨਤ ਕੀਤਾ ਹੈ। ਪਿੰਡ ''ਚ ਗਲੀਆਂ, ਨਾਲੀਆਂ ਨੂੰ ਪੱਕਾ ਕੀਤੇ ਜਾਣ ਦੇ ਨਾਲ-ਨਾਲ, ਲੋਕਾਂ ਦੇ ਬੈਠਣ ਲਈ ਬੈਂਚਾਂ ਦਾ ਪ੍ਰਬੰਧ ਹੈ ਤੇ ਨਾਲ ਹੀ ਰੋਸ਼ਨੀ ਲਈ ਸੋਲਰ ਲਾਈਟਾਂ ਵੀ ਲਗਾਈਆਂ ਗਈਆਂ ਹਨ। ਪਿੰਡ ਵਿਚ ਹੋਏ ਇਸ ਵਿਕਾਸ ਦੇ ਚੱਲਦਿਆਂ ਦਾ ਪਿੰਡ ਦੇ ਲੋਕਾਂ ਨੇ ਸਰਪੰਚ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਜਿਸ ਤਰ੍ਹਾਂ ਦਾ ਵਿਕਾਸ ਉਨ੍ਹਾਂ ਦੇ ਪਿੰਡ ਵਿਚ ਹੋਇਆ ਹੈ, ਇਸ ਤਰ੍ਹਾਂ ਦਾ ਵਿਕਾਸ ਨੇੜਲੇ ਕਿਸੇ ਪਿੰਡ ਵਿਚ ਨਹੀਂ ਹੋਇਆ।
ਉਧਰ ਸਰਪੰਚ ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਉਹ ਅੱਗੇ ਵੀ ਪਿੰਡ ਦੇ ਵਿਕਾਸ ਲਈ ਕੰਮ ਕਰਦੇ ਰਹਿਣਗੇ। ਖੈਰ ਪਿੰਡ ਨੌਧਰਾਣੀ ਦੀ ਮਹਿਲਾ ਸਰਪੰਚ ਵਾਂਗ ਹਰ ਪਿੰਡ ਦੇ ਸਰਪੰਚ ਨੂੰ ਆਪਣੇ ਪਿੰਡ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ।


Gurminder Singh

Content Editor

Related News