ਮਹਿਲਾ ਦੀ ਕੁੱਟਮਾਰ ਤੇ ਅਰਧ ਨਗਨ ਕਰਨ ਦੇ ਮਾਮਲੇ 'ਚ ਮਹਿਲਾ ਕਮੀਸ਼ਨ ਸਖਤ, ਦੋਸ਼ੀਆਂ ਦੀਆਂ ਵਧੀਆਂ ਮੁਸ਼ਕਲਾਂ

12/11/2017 7:25:26 PM

ਬਰਨਾਲਾ : ਬਰਨਾਲਾ ਦੇ ਇਕ ਮੰਦਿਰ ਵਿਚ ਅਕਾਲੀ ਆਗੂ ਬੀਬੀ ਜਸਵਿੰਦਰ ਕੌਰ ਦੀ ਕੁੱਟਮਾਰ ਅਤੇ ਵਾਲ ਕੱਟ ਕੇ ਅਰਧ ਨਗਨ ਕਰਕੇ ਵੀਡੀਓ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਦੇ ਮਾਮਲੇ 'ਚ ਮਹਿਲਾ ਕਮੀਸ਼ਨ ਪੰਜਾਬ ਦੀ ਮੈਂਬਰ ਵੀਰਪਾਲ ਕੌਰ ਨੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪੀੜਤ ਜਸਵਿੰਦਰ ਕੌਰ ਦਾ ਹਾਲ ਜਾਨਣ ਪਹੁੰਚੀ ਮਹਿਲਾ ਕਮੀਸ਼ਨ ਦੀ ਆਗੂ ਨੇ ਕਿਹਾ ਕਿ ਜਲਦ ਹੀ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ।
ਵੀਰਪਾਲ ਕੌਰ ਨੇ ਕਿਹਾ ਕਿ ਮਹਿਲਾ ਕਮੀਸ਼ਨ ਵਲੋਂ ਪੀੜਤਾ ਨੂੰ ਹਰ ਸੰਭਵ ਮਦਦ ਮੁਹੱਈਆ ਕਰਵਾਈ ਜਾਵੇਗੀ। ਕਮੀਸ਼ਨ ਦੇ ਦਖਲ ਤੋਂ ਬਾਅਦ ਪੁਲਸ ਨੇ ਦੋਸ਼ੀਆਂ ਖਿਲਾਫ ਧਾਰਾ 307 ਅਤੇ ਐੱਸ. ਸੀ. ਐੱਸ. ਟੀ. ਐਕਟ ਤਹਿਤ ਵੀ ਮਾਮਲਾ ਦਰਜ ਕਰ ਲਿਆ ਹੈ।


Related News