ਮਹਿਲਾ ਦੀ ਕੁੱਟਮਾਰ, ਡੇਢ ਦਰਜਨ ਨਾਮਜ਼ਦ

10/18/2017 6:52:39 AM

ਪਟਿਆਲਾ, (ਬਲਜਿੰਦਰ)- ਥਾਣਾ ਸਦਰ ਦੀ ਪੁਲਸ ਨੇ ਮਹਿਲਾ ਨਾਲ ਕੁੱਟਮਾਰ ਦੇ ਦੋਸ਼ ਵਿਚ ਡੇਢ ਦਰਜਨ ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿਚ ਸੋਨੀ ਪੁੱਤਰ ਭੂਰਾ ਸਿੰਘ, ਜੋਨੀ ਪੁੱਤਰ ਸ਼ਾਮ ਸਿੰਘ, ਵਿੱਕੀ ਪੁੱਤਰ ਬਖਸ਼ੀਸ਼ ਸਿੰਘ, ਬੌਬੀ ਪੁੱਤਰ ਹਰਮੇਸ਼ ਸਿੰਘ, ਮਨੀਸ਼ ਪੁੱਤਰ ਰਾਮ ਚੰਦ, ਸੰਜੂ ਪੁੱਤਰ ਭੂਰਾ ਸਿੰਘ, ਰਘਬੀਰ ਸਿੰਘ ਪੁੱਤਰ ਦਿਲਾ ਰਾਮ ਵਾਸੀ ਪਿੰਡ ਨੂਰਖੇੜੀਆਂ ਅਤੇ ਇੱਕ ਦਰਜਨ ਦੇ ਲਗਭਗ ਅਣਪਛਾਤੇ ਵਿਅਕਤੀ ਸ਼ਾਮਲ ਹਨ। ਇਸ ਸਬੰਧੀ ਰੇਖਾ ਪਤਨੀ ਧਰਮ ਸਿੰਘ ਵਾਸੀ ਪਿੰਡ ਨੂਰਖੇੜੀਆਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਤੀਆਂ ਨੇ ਉਸ ਦੀ ਘੇਰ ਕੇ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਹ ਝਗੜਾ ਦੀਵਾਰ ਨੂੰ ਲੈ ਕੇ ਹੋਇਆ।


Related News