ਤਲਵੰਡੀ ਪੁਲਸ ਵਲੋਂ ਡੋਡੇ ਚੂਰਾ ਪੋਸਤ ਸਮੇਤ 1 ਮਹਿਲਾ ਗ੍ਰਿਫਤਾਰ

06/25/2017 7:12:18 PM

ਸੁਲਤਾਨਪੁਰ ਲੋਧੀ (ਸੋਢੀ/ਧੀਰ) : ਥਾਂਣਾ ਤਲਵੰਡੀ ਚੌਧਰੀਆਂ ਪੁਲਸ ਵਲੋਂ ਨਸ਼ੀਲੇ ਪਦਾਰਥਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਇਕ ਨਸ਼ਾ ਤਸਕਰ ਮਹਿਲਾ ਅਮਰਜੀਤ ਕੌਰ ਉਰਫ ਦੇਬੋ ਪਤਨੀ ਲੇਟ ਅਜੀਤ ਸਿੰਘ ਨਿਵਾਸੀ ਪਿੰਡ ਦੇਹਲਾਂਵਾਲ (ਥਾਣਾਂ ਫੱਤੂਢੀਘਾ) ਨੂੰ 5 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸੁਲਤਾਨਪੁਰ ਲੋਧੀ ਵਰਿਆਮ ਸਿੰਘ ਖਹਿਰਾ ਤੇ ਐੱਸ.ਐੱਚ.ਓ. ਥਾਣਾਂ ਤਲਵੰਡੀ ਚੌਧਰੀਆਂ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਏ.ਐੱਸ.ਆਈ. ਸਰਬਜੀਤ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਲੇਡੀ ਕਾਸਟੇਬਲ ਕੁਲਵਿੰਦਰ ਕੌਰ ਤਲਵੰਡੀ ਤੋਂ ਬੂਲਪੁਰ ਸੜਕ ਤੇ ਸ਼ੱਕੀ ਅਨਸਰਾਂ ਦੀ ਭਾਲ ਲਈ ਗਸ਼ਤ ਕੀਤੀ ਜਾ ਰਹੀ ਸੀ ਕਿ ਪਿੰਡ ਪੱਤੀ ਸਰਦਾਰ ਨਭੀ ਬਖਸ਼ (ਥੇਹਵਾਲਾ) ਨਜ਼ਦੀਕ ਪਿੰਡ ਟੋਡਰਵਾਲ ਵਲੋਂ ਸਕੂਟਰੀ 'ਤੇ ਆਉਂਦੀ ਇਕ ਸ਼ੱਕੀ ਮਹਿਲਾ ਦੇਖੀ, ਜਿਸ ਦੀ ਲੇਡੀ ਕਾਂਸਟੇਬਲ ਕੁਲਵਿੰਦਰ ਕੌਰ ਵਲੋਂ ਤਲਾਸ਼ੀ ਲੈਣ ਤੇ ਉਸ ਕੋਲੋਂ 5 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਬ੍ਰਾਂਮਦ ਕੀਤਾ ਗਿਆ।
ਇੰਸਪੈਕਟਰ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਕਾਬੂ ਕੀਤੀ ਗਈ ਮਹਿਲਾ ਖਿਲਾਫ ਧਾਰਾ 15,61,85 ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰ ਦੇਬੋ ਨੂੰ 26 ਜੂਨ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਇਸ ਸਮੇਂ ਉਨ੍ਹਾਂ ਨਾਲ ਐਡੀਸ਼ਨਲ ਐੱਸ.ਐੱਚ.ਓ. ਸ਼ਿੰਦਰਪਾਲ ਸਿੰਘ ਤੇ ਏ.ਐੱਸ.ਆਈ ਸਰਬਜੀਤ ਸਿੰਘ ਵੀ ਸਨ।


Related News