ਘਰ ''ਚ ਚੀਕਾਂ ਮਾਰਦੀ ਬੇਸੁੱਧ ਹੋ ਗਈ ਅੰਮ੍ਰਿਤਧਾਰੀ ਔਰਤ, ਕੱਟੇ ਵਾਲ ਦੇਖ ਹੱਕਾ-ਬੱਕਾ ਰਹਿ ਗਿਆ ਪਰਿਵਾਰ

08/16/2017 7:27:13 PM

ਸਮਾਣਾ (ਦਰਦ) : ਨੇੜਲੇ ਪਿੰਡ ਗਜੂਮਾਜਰਾ ਦੇ ਇਕ ਘਰ ਵਿਚ ਅੰਮ੍ਰਿਤਧਾਰੀ ਔਰਤ ਦੇ ਸਿਰ ਦੇ ਵਾਲ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਬੇਸੁੱਧ ਹੋਈ ਔਰਤ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਹਸਪਤਾਲ ਵਿਚ ਇਲਾਜ ਅਧੀਨ ਔਰਤ ਜਰਨੈਲ ਕੌਰ ਪਤਨੀ ਜੀਤ ਸਿੰਘ ਨਿਵਾਸੀ ਗੱਜੂਮਾਜਰਾ ਨਾਲ ਆਏ ਉਨ੍ਹਾਂ ਦੇ ਜਵਾਈ ਜੀਵਨ ਸਿੰਘ ਅਤੇ ਪਰਿਵਾਰਕ ਮੈਂਬਰਾਂ ਅਨੁਸਾਰ ਸੋਮਵਾਰ ਰਾਤ ਖਾਣਾ ਖਾਣ ਤੋਂ ਬਾਅਦ ਪਰਿਵਾਰ ਦੇ ਮੈਂਬਰ ਸੋਣ ਦੀ ਤਿਆਰੀ ਵਿਚ ਸਨ ਕਿ ਔਰਤ ਨੇ ਅਚਾਨਕ ਚੀਕਣਾ ਸ਼ੁਰੂ ਕਰ ਦਿੱਤਾ ਤੇ ਬੇਸੁੱਧ ਹੋ ਕੇ ਬਿਸਤਰ 'ਤੇ ਡਿੱਗ ਗਈ। ਜਦੋਂ ਉਨ੍ਹਾਂ ਦੇਖਿਆ ਤਾਂ ਉਸ ਦੇ ਵਾਲ ਕੱਟੇ ਹੋਏ ਸਨ।
ਖਬਰ ਫੈਲਣ 'ਤੇ ਹੀ ਪੂਰੇ ਪਿੰਡ ਦੇ ਲੋਕ ਸਹਿਮ ਗਏ ਅਤੇ ਪਰਿਵਾਰ ਨੇ ਉਸ ਦੀ ਸੂਚਨਾ ਪੁਲਸ ਨੂੰ ਦਿੱਤੀ। ਹਸਪਤਾਲ ਵਿਚ ਇਲਾਜ ਅਧਿਨ ਔਰਤ ਜਰਨੈਲ ਕੌਰ ਅਨੁਸਾਰ ਉਸ ਦੀ ਬਾਂਹ ਤੇ ਖਾਰਸ਼ ਹੋਈ ਅਤੇ ਉਸ ਨੂੰ ਚਮਕ ਜਿਹੀ ਵਿਖੀ ਅਤੇ ਉਹ ਬੇਸੁੱਧ ਹੋ ਗਈ। ਇਸ ਮਾਮਲੇ ਵਿਚ ਡੀ. ਐੱਸ. ਪੀ. ਰਾਜਵਿੰਦਰ ਸਿੰਘ ਰੰਧਾਵਾ ਨੇ ਮਾਮਲੇ ਦੀ ਜਾਂਚ ਕਰਨ ਦੀ ਗੱਲ ਆਖੀ ਜਦੋਂ ਕਿ ਐੱਸ. ਜੀ. ਪੀ. ਸੀ. ਮੈਂਬਰ ਜਰਨੈਲ ਸਿੰਘ ਕਰਤਾਰਪੁਰ ਨੇ ਔਰਤਾਂ ਦੇ ਵਾਲ ਕਟੱਣ ਦੀਆਂ ਇਨ੍ਹਾਂ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਮਾੜੀ ਘਟਨਾ ਦੱਸਿਆ। ਪਿਛਲੇ ਦਿਨੀ ਪਿੰਡ ਚੂਹੜਪੁਰ ਦੀਆਂ ਲੜਕੀਆਂ ਵੀ ਅਜਿਹੀ ਘਟਨਾ ਦਾ ਸ਼ਿਕਾਰ ਹੋਈਆ ਸਨ ਪਰ ਇਸ ਸਾਰੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਕਾਬੂ ਨਾ ਕਰ ਸਕਣਾ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਨੂੰ ਸਿੱਧ ਕਰਦਾ ਹੈ।


Related News