ਔਰਤ ਨੇ ਲਿਆ ਸ਼ੱਕੀ ਹਾਲਾਤ ''ਚ ਫਾਹਾ, ਮੌਤ

12/13/2017 7:30:12 AM

ਚੰਡੀਗੜ੍ਹ, (ਸੁਸ਼ੀਲ)- ਬਾਪੂਧਾਮ 'ਚ 32 ਸਾਲਾ ਔਰਤ ਨੇ ਮੰਗਲਵਾਰ ਸ਼ਾਮੀਂ ਸ਼ੱਕੀ ਹਾਲਾਤ 'ਚ ਖੁਦ ਨੂੰ ਫਾਹਾ ਲਾ ਲਿਆ। ਪੁਲਸ ਮੌਕੇ 'ਤੇ ਪਹੁੰਚ ਕੇ ਉਸਨੂੰ ਫਾਹੇ ਤੋਂ ਉਤਾਰ ਕੇ ਸੈਕਟਰ-16 ਦੇ ਜਨਰਲ ਹਸਪਤਾਲ 'ਚ ਲੈ ਗਈ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਮਮਤਾ ਦੇ ਰੂਪ 'ਚ ਹੋਈ। ਪੁਲਸ ਨੂੰ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਮਮਤਾ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਅਕਸਰ ਉਸਦੀ ਬੇਟੀ ਨਾਲ ਝਗੜਾ ਹੁੰਦਾ ਸੀ, ਇਸ ਕਾਰਨ ਬੇਟੀ ਨੇ ਆਤਮਹੱਤਿਆ ਕੀਤੀ ਹੈ। ਸੈਕਟਰ-26 ਥਾਣਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੈਕਟਰ-26 ਥਾਣਾ ਪੁਲਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਮਮਤਾ ਦਾ ਪਤੀ ਜਦੋਂ ਡਿਊਟੀ ਤੋਂ ਆਇਆ ਤਾਂ ਮਮਤਾ ਨੇ ਅੰਦਰੋਂ ਦਰਵਾਜ਼ਾ ਨਹੀਂ ਖੋਲ੍ਹਿਆ। ਪਤੀ ਨੇ ਜਦੋਂ ਖਿੜਕੀ ਰਾਹੀਂ ਅੰਦਰ ਵੇਖਿਆ ਤਾਂ ਮਮਤਾ ਨੇ ਫਾਹਾ ਲਿਆ ਹੋਇਆ ਸੀ। ਉਸਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਘਰ ਦੀ ਪਹਿਲੀ ਮੰਜ਼ਿਲ 'ਤੇ ਪਹੁੰਚ ਕੇ ਦਰਵਾਜ਼ਾ ਖੋਲ੍ਹਿਆ ਤੇ ਮਮਤਾ ਨੂੰ ਫਾਹੇ ਤੋਂ ਉਤਾਰ ਕੇ ਹਸਪਤਾਲ ਲੈ ਕੇ ਗਈ। ਪੁਲਸ ਨੇ ਦੱਸਿਆ ਕਿ ਮਾਮਤਾ ਦਾ ਪਤੀ ਹਾਦਸੇ ਸਮੇਂ ਸੈਕਟਰ-46 'ਚ ਨੌਕਰੀ 'ਤੇ ਗਿਆ ਹੋਇਆ ਸੀ। ਮਮਤਾ ਦਾ 11 ਸਾਲ ਪਹਿਲਾਂ ਵਿਆਹ ਹੋਇਆ ਸੀ। ਪੁਲਸ ਛੇਤੀ ਹੀ ਮਾਮਲੇ ਦੀ ਜਾਂਚ ਕਰਕੇ ਮਾਮਲਾ ਦਰਜ ਕਰੇਗੀ।


Related News