ਰਸਤਾ ਰੋਕ ਕੇ ਔਰਤ ਨਾਲ ਛੇੜਛਾੜ

12/11/2017 1:21:29 PM

ਅੰਮ੍ਰਿਤਸਰ (ਅਰੁਣ) - ਸੁਲਤਾਨਵਿੰਡ ਇਲਾਕੇ 'ਚ ਇਕ ਔਰਤ ਦਾ ਰਸਤਾ ਰੋਕ ਕੇ ਅਸ਼ਲੀਲ ਹਰਕਤਾਂ ਕਰ ਕੇ ਦੌੜੇ 2 ਮੁਲਜ਼ਮਾਂ ਖਿਲਾਫ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਕਰਮਜੀਤ ਕੌਰ ਦੀ ਸ਼ਿਕਾਇਤ 'ਤੇ ਰਸਤਾ ਰੋਕ ਕੇ ਉਸ ਨਾਲ ਛੇੜਖਾਨੀ ਕਰ ਕੇ ਦੌੜੇ ਮੁਲਜ਼ਮ ਬਖਸ਼ੀਸ਼ ਸਿੰਘ ਤੇ ਰਾਜਬੀਰ ਸਿੰਘ ਵਾਸੀ ਸੁਲਤਾਨਵਿੰਡ ਦੀ ਗ੍ਰਿਫਤਾਰੀ ਲਈ ਥਾਣਾ ਸੁਲਤਾਨਵਿੰਡ ਦੀ ਪੁਲਸ ਛਾਪੇ ਮਾਰ ਰਹੀ ਹੈ।
ਦੂਜੇ ਪਾਸੇ ਪੁਲਸ ਨੇ ਪੂਜਾ ਨਾਂ ਦੀ ਔਰਤ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਰਸਤਾ ਰੋਕ ਕੇ ਕੁੱਟਮਾਰ ਕਰਨ ਦੇ ਦੋਸ਼ 'ਚ ਕਰਮਜੀਤ ਕੌਰ, ਉਸ ਦੇ ਪਤੀ ਗੁਰਜੰਟ ਸਿੰਘ ਅਤੇ ਗੋਨੀ ਵਾਸੀ ਸੁਲਤਾਨਵਿੰਡ ਖਿਲਾਫ ਵੀ ਮਾਮਲਾ ਦਰਜ ਕੀਤਾ ਹੈ।


Related News