ਸਗਾਈ ਦੀਆਂ ਤਿਆਰੀਆਂ ''ਚ ਜੁਟਿਆ ਸੀ ਪਰਿਵਾਰ, ਘਰ ਪਹੁੰਚੀ ਬੇਟੇ ਦੀ ਮੌਤ ਦੀ ਖਬਰ

06/27/2017 4:52:23 PM

ਮਾਨਸਾ— ਮਾਨਸਾ ਦੇ ਵਾਰਡ ਨੰਬਰ 24 'ਚ ਕਰੰਟ ਲੱਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ। ਵਾਰਡ ਨੰਬਰ 24 'ਚ ਮਜ਼ਦੂਰ ਬਹਾਦੁਰ ਸਿੰਘ (22) ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਫਿਸਲਣ ਕਾਰਨ ਉਹ 11 ਹਜ਼ਾਰ ਕੇ. ਵੀ ਤਾਰ੍ਹਾਂ ਦੀ ਲਪੇਟ 'ਚ ਆ ਗਿਆ, ਜਿਸ ਕਰਨ ਉਹ ਬੁਰੀ ਤਰ੍ਹਾਂ ਝੁਲਸ ਗਿਆ। ਉਸ ਦੇ ਸਾਥੀ ਮਜ਼ਦੂਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ, ਜਿਥੇ ਉਸ ਨੇ ਦਮ ਤੋੜ ਦਿੱਤਾ। 
ਘਟਨਾ ਦੇ ਚਸ਼ਮਦੀਦ ਨੇ ਦੱਸਿਆ ਕਿ ਉਹ ਮਕਾਨ ਬਣਾਉਣ ਦਾ ਕੰਮ ਕਰ ਰਹੇ ਸਨ ਕਿ ਅਚਾਨਕ ਬਹਾਦੁਰ ਸਿੰਘ ਡਿੱਗ ਪਿਆ ਅਤੇ ਤਾਰਾਂ ਦੀ ਲਪੇਟ 'ਚ ਆ ਗਿਆ। ਤਾਰਾਂ ਦੀ ਲਪੇਟ 'ਚ ਆਉਂਦੇ ਹੀ ਕਰੰਟ ਲੱਗਣ ਨਾਲ ਉਹ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਮਜ਼ਦੂਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਕੁਝ ਦਿਨਾਂ ਬਾਅਦ ਹੀ ਸਗਾਈ ਹੋਣੀ ਸੀ ਪਰ ਮੌਤ ਨੇ ਉਸ ਨੂੰ ਪਹਿਲਾਂ ਹੀ ਆਪਣੀ ਲਪੇਟ 'ਚ ਲੈ ਲਿਆ।


Related News