ਜਦੋਂ ਡਾਕਟਰ ਨੂੰ ਬੇਰਹਿਮੀ ਨਾਲ ਕੁੱਟ ਕੇ ਪਾੜੇ ਕੰਨ ਦੇ ਪਰਦੇ

Friday, April 21, 2017 4:49 PM
ਜਦੋਂ ਡਾਕਟਰ ਨੂੰ ਬੇਰਹਿਮੀ ਨਾਲ ਕੁੱਟ ਕੇ ਪਾੜੇ ਕੰਨ ਦੇ ਪਰਦੇ

ਲੁਧਿਆਣਾ— ਗੁਰੂ ਤੇਗ ਬਹਾਦਬਰ ਹਸਪਤਾਲ ਦੇ ਆਰਥੋਪੈਡਿਕ ਮਾਹਰ ਡਾ. ਜਗਦੀਪ ਮਦਾਨ ਦੀ ਇਕ ਨੌਜਵਾਨ ਵਲੋਂ ਕੁੱਟਮਾਰ ਕੀਤੇ ਜਾਣ ''ਤੇ ਨਾ ਸਿਰਫ ਡਾ. ਮਦਾਨ ਜ਼ਖਮੀ ਹੋ ਗਏ, ਸਗੋਂ ਉਨ੍ਹਾਂ ਦੇ ਦੋਵੇਂ ਕੰਨਾਂ ਦੇ ਪਰਦੇ ਫੱਟ ਗਏ ਦੱਸੇ ਜਾ ਰਹੇ ਹਨ। ਉਨ੍ਹਾਂ ਨੂੰ ਗੰਭੀਰ ਸਥਿਤੀ ''ਚ ਹਸਪਤਾਲ ''ਚ ਦਾਖਲ ਕਰਵਾਇਆ ਗਿਆ ਹੈ। ਲੁਧਿਆਣਾ ਆਰਥੋਪੈਡਿਕ ਐਸੋਸੀਏਸ਼ਨ ਦੇ ਪ੍ਰਧਾਨ ਡਾ. ਹਰਪਾਲ ਸਿੰਘ ਨੇ ਦੱਸਿਆ ਕਿ 50 ਸਾਲਾ ਔਰਤ ਆਪਣੇ ਗੋਢਿਆਂ ਦੀ ਜਾਂਚ ਲਈ ਆਈ। ਇਲਾਜ ਦੇ ਬਾਰੇ ''ਚ ਦੱਸਦੇ ਹੋਏ ਡਾ. ਮਦਾਨ ਨੇ ਉਨ੍ਹਾਂ ਨੂੰ ਗੋਢੇ ਬਦਲਵਾਉਣ ਦੀ ਸਲਾਹ ਦਿੱਤੀ। ਜਦੋਂ ਮਹਿਲਾ ਨੇ ਕਿਹਾ ਕਿ ਉਹ ਆਪਰੇਸ਼ਨ ਲਈ ਪੈਸੇ ਖਰਚ ਕਰਨ ''ਚ ਸਮਰੱਥਾ ਨਹੀਂ ਹੈ ਤਾਂ ਉਸ ਨੂੰ ਇੰਜੈਕਸ਼ਨ ਲਗਾਉਣ ਦੀ ਸਲਾਹ ਦਿੱਤੀ ਗਈ ਅਤੇ ਨਾਲ ਦਵਾਈ ਖਾਣ ਨੂੰ ਕਿਹਾ ਗਿਆ। ਇਸ ''ਤੇ ਮਹਿਲਾ ਮਰੀਜ਼ ਨੇ ਇੰਜੈਕਸ਼ਨ ਲਗਵਾਉਣ ਦੀ ਸਮਰੱਥਾ ਤੋਂ ਵੀ ਮਨ੍ਹਾ ਕਰ ਦਿੱਤਾ।
ਡਾ. ਹਰਪਾਲ ਮੁਤਾਬਕ ਉਸ ਮਰੀਜ਼ ਨੇ ਕਿਹਾ ਕਿ ਉਸ ਨੂੰ ਅਜਿਹੀ ਦਵਾਈ ਮਿਲੇ ਕਿ ਜਿਸ ਦਾ ਸਾਈਡ ਇਫੈਕਟ ਨਾ ਹੋਵੇ ਪਰ ਡਾ. ਮਦਾਨ ਨੇ ਕਿਹਾ ਕਿ ਖਾਣ ਵਾਲੀ ਦਵਾਈਆਂ ਦੇ ਸਾਈਡ ਇਫੈਕਟ ਹਨ। ਇਸ ''ਤੇ ਉਕਤ ਮਹਿਲਾ ਨੇ ਡਾਕਟਰ ਵਲੋਂ ਉਸ ਨੁੰ ਡਰਾਉਣ ਦੀ ਗੱਲ ਕਹਿੰਦੇ ਹੋਏ ਉਸ ਦੀ ਲਿਖਤੀ ਸ਼ਿਕਾਇਤ ਹਸਪਤਾਲ ਪ੍ਰਬੰਧਨ ਨੂੰ ਦੇ ਦਿੱਤੀ। ਥੋੜ੍ਹੀ ਦੇਰ ਬਾਅਦ ਉਸ ਮਹਿਲਾ ਮਰੀਜ਼ ਦਾ ਬੇਟਾ ਜੋ 25 ਸਾਲ ਦੇ ਲਗਭਗ ਦੱਸਿਆ ਜਾ ਰਿਹਾ ਹੈ, ਹਸਪਤਾਲ ਪਹੁੰਚ ਗਿਆ ਅਤੇ ਮਰੀਜ਼ ਦੇਖ ਰਹੇ ਡਾ. ਜਗਦੀਪ ਮਦਾਨ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਡਾ. ਮਦਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਮੌਕੇ ''ਤੇ ਹਸਪਤਾਲ ਦੇ ਸੁਰੱਖਿਆ ਕਰਮਚਾਰੀਆਂ ਨੇ ਉਕਤ ਨੌਜਵਾਨ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਡਾ. ਹਰਪਾਲ ਨੇ ਕਿਹਾ ਕਿ ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਨੂੰ ਉਚਿਤ ਕਾਰਵਾਈ ਲਈ ਕਿਹਾ ਹੈ। ਜੇਕਰ ਇਸ ਮਾਮਲੇ ''ਚ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਸਾਰੇ ਸ਼ਹਿਰ ਦੀ ਆਰਥੋਪੈਡਿਕਸ ਸੇਵਾਵਾਂ ਠੱਪ ਕਰ ਦੇਣਗੇ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!