ਵਿਆਹ ਦਾ ਝਾਂਸਾ ਦੇ ਕੇ ਦੋ ਲਡ਼ਕੀਆਂ ਅਗਵਾ

12/10/2017 2:56:22 PM

ਤਰਨਤਾਰਨ (ਬਿਊਰੋ) - ਤਰਨਤਾਰਨ ਇਲਾਕੇ ’ਚ ਪਡ਼੍ਹਦੀਆਂ ਦੋ ਲਡ਼ਕੀਆਂ ਨੂੰ ਵਿਆਹ ਦਾ ਝਾਂਸਾ ਦੇ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਜਾਣਕਾਰੀ ਮੁਤਾਬਕ ਅਗਵਾ ਕੀਤੀਆਂ ਲਡ਼ਕੀਆਂ ’ਚੋਂ ਇਕ 10ਵੀਂ ਜਮਾਤ ਦੀ ਵਿਦਿਆਰਥਣ ਹੈ ਜਦ ਕਿ ਦੂਸਰੀ ਲਡ਼ਕੀ 11ਵੀਂ ਜਮਾਤ ’ਚ ਪਡ਼੍ਹਦੀ ਹੈ। ਜਾਣਕਾਰੀ ਮਿਲੀ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਿਮੋਵਾਲ ’ਚ 12ਵੀਂ ਜਮਾਤ ’ਚ ਪਡ਼੍ਹਦਾ ਇਕ ਲਡ਼ਕਾ ਆਪਣੇ ਸਕੂਲ ’ਚ 11ਵੀ ਜਮਾਤ ਦੀ ਨਾਬਾਲਗ ਲਡ਼ਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਕੇ ਲੈ ਗਿਆ। ਦੋਸ਼ੀ ਦੀ ਪਹਿਚਾਣ ਗੁਰਇਕਬਾਲ ਸਿੰਘ ਵਾਸੀ ਤਿਮੋਵਾਲ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਵੈਰੋਵਾਲ ਦੀ ਪੁਲਸ ਨੇ ਧਾਰਾ 363, 366-ਏ ਅਧੀਨ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਜਾਂਚ ਕਰਦੇ ਪੁਲਸ ਅਧਿਕਾਰੀ ਏ. ਐੱਸ. ਆਈ. ਹੀਰਾ ਸਿੰਘ ਨੇ ਦੱਸਿਆ ਕਿ ਇਕ ਹਫਤਾ ਪਹਿਲਾਂ ਲਡ਼ਕੀ ਘਰੋਂ ਸਕੂਲ ਗਈ ਸੀ ਤੇ ਜਦੋਂ ਉਸ ਨੂੰ ਸਕੂਲ ਤੋਂ ਛੁੱਟੀ ਹੋਈ ਤਾਂ ਲਡ਼ਕਾ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਮੋਟਸਾਈਕਲ ’ਤੇ ਬੈਠਾ ਕੇ ਲੈ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 
ਦੂਜੀ ਘਟਨਾ ਅਨੁਸਾਰ ਪਿੰਡ ਰਸੂਲਪੁਰ ਵਾਸੀ ਹਰਪ੍ਰੀਤ ਸਿੰਘ ਇਕ ਹਫਤਾ ਪਹਿਲਾਂ ਪਿੰਡ ਦੀ ਹੀ ਇਕ ਲਡ਼ਕੀ ਨੂੰ ਘਰੋਂ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਕੇ ਲੈ ਗਿਆ। ਇਹ ਲਡ਼ਕਾ ਲਡ਼ਕੀ ਦੇ ਪਿਤਾ ਨਾਲ ਭੱਠੇ ’ਤੇ ਕੰਮ ਕਰਦਾ ਸੀ ਤੇ ਇਸੇ ਕਰਕੇ ਉਸ ਦਾ ਲਡ਼ਕੀ ਦੇ ਘਰ ਆਉਣਾ ਜਾਣਾ ਸੀ। ਇਸ ਸਬੰਧੀ ਥਾਣਾ ਸਦਰ ਦੀ ਸਬ ਇੰਸਪੈਕਟਰ ਸੋਨਮਦੀਪ ਕੌਰ ਨੇ ਧਾਰਾ 363, 366-ਏ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। 


Related News