5 ਆਬਾਂ ਦੀ ਧਰਤੀ ''ਤੇ ਮੁੱਲ ਮਿਲਦੈ ਪਾਣੀ

06/19/2017 2:04:39 AM

ਗੜ੍ਹਸ਼ੰਕਰ, (ਸ਼ੋਰੀ)- ਪੰਜ ਆਬ ਤੋਂ ਬਣਿਆ ਪੰਜਾਬ ਤੇ ਇਸ ਪੰਜਾਬ 'ਚ ਪੀਣ ਵਾਲਾ ਪਾਣੀ ਮੁੱਲ 'ਚ ਵਿਕਣ ਦੀ ਗੱਲ ਇਕ ਸਪੱਸ਼ਟ ਸੰਕੇਤ ਹੈ ਕਿ ਸਾਫ਼ ਪਾਣੀ ਦੇ ਸਰੋਤ ਲਗਭਗ ਖ਼ਤਮ ਹੋ ਗਏ ਹਨ। ਸਾਫ਼ ਪਾਣੀ ਦੀ ਕਮੀ ਲਈ ਜ਼ਿੰਮੇਵਾਰ ਕੋਈ ਨਹੀਂ ਬਲਕਿ ਪੰਜਾਬ ਆਪ ਹੀ ਹੈ। 
ਪੰਜਾਬ 'ਚ ਹਰੇ ਇਨਕਲਾਬ ਨੂੰ ਕਾਮਯਾਬ ਕਰਦੇ ਇੱਥੋਂ ਦੇ ਕਿਸਾਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਹੀ ਹੱਥਾਂ ਨਾਲ ਪੰਜਾਬ ਦੀ ਜ਼ਮੀਨ ਹੇਠਲੇ ਅੰਮ੍ਰਿਤ ਵਰਗੇ ਜਲ ਨੂੰ ਖ਼ਤਮ ਕਰ ਦਿੱਤਾ। ਬਲਕਿ ਬੇਪ੍ਰਵਾਹ ਹੋ ਕੇ ਕੀਟ ਨਾਸ਼ਕ ਤੇ ਹੋਰ ਰਸਾਇਣਿਕ ਫ਼ਸਲਾਂ 'ਚ ਪਾਉਣ ਨਾਲ ²ਜ਼ਮੀਨ ਤੇ ਜ਼ਮੀਨ ਹੇਠਲਾ ਪਾਣੀ ਜ਼ਹਿਰੀਲਾ ਕਰ ਦਿੱਤਾ। ਗੱਲ ਇੱਥੇ ਹੀ ਨਹੀਂ ਰੁੱਕ ਜਾਂਦੀ ਪੰਜਾਬ 'ਚ ਜੋ ਵੀ ਇੰਡਸਟਰੀ ਪਾਣੀ ਦੀ ਧੜੱਲੇ ਨਾਲ ਵਰਤੋਂ ਕਰਦੀ ਹੈ, ਉਸ ਕਾਰਨ ਉਥੋਂ ਦੇ ਪ੍ਰਭਾਵਿਤ ਲੋਕ ਸੁਧਾਰ ਦੀ ਆਵਾਜ਼ ਉਠਾਉਂਦੇ ਰਹਿੰਦੇ ਹਨ ਪਰ ਸਰਕਾਰੀ ਬਾਬੂਆਂ ਦੀ ਬੇਪ੍ਰਵਾਹੀ ਦੇ ਕਾਰਨ ਦੂਸ਼ਿਤ ਪਾਣੀ ਵਹਿੰਦਾ ਰਿਹਾ, ਜਿਸ ਨੇ ਜ਼ਮੀਨ ਹੇਠਲੇ ਪਾਣੀ ਨੂੰ ਵੀ ਦੂਸ਼ਿਤ ਕਰ ਦਿੱਤਾ। 
ਪੰਜਾਬ 'ਚ ਪਾਣੀ ਦੀ ਕਮੀ ਤੇ ਪੰਜਾਬ 'ਚ ਪਾਣੀ ਦੇ ਦੂਸ਼ਿਤ ਹੋਣ ਨੂੰ ਲੈ ਕੇ ਇਕ ਦੂਸਰੇ 'ਤੇ ਜ਼ਿੰਮੇਵਾਰੀ ਨਾ ਪਾਉਂਦੇ ਸਾਰਿਆਂ ਨੂੰ ਮਿਲ ਕੇ ਯਤਨ ਕਰਨੇ ਹੋਣਗੇ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਇਸ ਹਰੇ ਭਰੇ ਪੰਜਾਬ ਨੂੰ ਦੇਖ ਸਕਣ। ਨਾ ਕਿ ਵਿਰਾਸਤ 'ਚ ਇਸ ਤਰ੍ਹਾਂ ਦਾ ਪ੍ਰਦੇਸ਼ ਮਿਲੇ, ਕਿ ਜਿੱਥੇ ਮਿੱਠੇ ਜਲ ਦੇ ਸਰੋਤ ਬੰਦ ਹੀ ਨਾ ਹੋ ਜਾਣ ਤੇ ਬੰਜਰ ਪੰਜਾਬ ਨੂੰ ਉਹ ਦੇਖਣ।
ਇਸ ਤਰ੍ਹਾਂ ਧਿਆਨ ਦੇਣਾ ਹੋਵੇਗਾ : ਕਿਸਾਨੀ ਵਿਭਾਗ ਦੇ ਪੈਮਾਨੇ ਅਨੁਸਾਰ ਪ੍ਰਤੀ ਵਰਗ ਕਿਲੋਮੀਟਰ ਟਿਊਬਵੈੱਲਾਂ ਦੀ ਗਿਣਤੀ ਹੋਣੀ ਚਾਹੀਦੀ ਹੈ, ਜਦਕਿ ਇਹ 30 ਤੋਂ ਉੱਪਰ ਜਾ ਚੁੱਕੀ ਹੈ। ਉਹ ਫ਼ਸਲਾਂ ਜਿਨ੍ਹਾਂ ਨੂੰ ਜ਼ਿਆਦਾ ਪਾਣੀ ਲੱਗਣਾ ਹੈ ਨੂੰ ਬੀਜਣਾ ਬੰਦ ਕਰਨਾ, ਪਾਣੀ ਨੂੰ ਸਾਫ਼ ਕਰਨ ਲਈ ਪਲਾਂਟ ਲਗਾਏ ਜਾਣ, ਪਿੰਡਾਂ 'ਚ ਬਣੇ ਛੱਪੜਾਂ ਦੇ ਪਾਣੀ ਨੂੰ ਸਹੀਂ ਕੰਮ 'ਚ ਪ੍ਰਯੋਗ ਕਰਨਾ, ਪਾਣੀ ਬਚਾਉਣ ਦਾ ਹਰ ਸੰਭਵ ਯਤਨ ਕਰਨਾ।


Related News