ਪਾਣੀ ਦੀ ਪਾਈਪ ਲਾਈਨ ਟੁੱਟਣ ਕਾਰਨ ਕਾਲੋਨੀ ਵਾਸੀ ਹੋਏ ਪਰੇਸ਼ਾਨ

08/17/2017 5:01:41 PM

ਜਲੰਧਰ(ਸੋਨੂੰ)— ਇਥੋਂ ਦੇ ਵਾਰਡ ਨੰਬਰ-41 ਦੇ ਅਧੀਨ ਆਉਂਦੀ ਮਧੁਬਨ ਕਾਲੋਨੀ 'ਚ ਨਿਗਮ ਪ੍ਰਸ਼ਾਸਨ ਦੀ ਅਣਦੇਖੀ ਅਤੇ ਠੇਕੇਦਾਰ ਦੀ ਸਪਲਾਈ ਕਾਰਨ ਲੋਕ ਪਿਛਲੇ 5 ਦਿਨਾਂ ਤੋਂ ਇਲਾਕੇ 'ਚ ਪਾਣੀ ਹੀ ਪਾਣੀ ਹੋ ਜਾਣ ਕਰਕੇ ਪਰੇਸ਼ਾਨ ਹਨ। ਪੂਰਾ ਇਲਾਕਾ ਸ਼ੁੱਧ ਜਲ ਸਪਲਾਈ ਪਾਈਪ ਲਾਈਨ ਟੁੱਟਣ ਦੇ ਕਾਰਨ ਪਾਣੀ 'ਚ ਡੁੱਬ ਗਿਆ ਹੈ, ਜਿਸ ਕਰਕੇ ਲੋਕਾਂ 'ਚ ਭਾਰੀ ਰੋਸ ਹੈ। ਰੋਸ ਜਤਾਉਂਦੇ ਹੋਏ ਇਲਾਕਾ ਵਾਸੀ ਅਜੇ ਸ਼ਰਮਾ, ਟਿੰਕੂ ਸ਼ਾਰਦਾ, ਰਾਹੁਲ ਸ਼ਰਮਾ, ਰਾਣੀ, ਯਸ਼ਪਾਲ ਵਾਲੀਆ ਅਤੇ ਹੋਰ ਨੇ ਦੱਸਿਆ ਕਿ ਸੀਵਰੇਜ ਪਾਈਪ ਲਾਈਨ ਪਾਈ ਜਾ ਰਹੀ ਹੈ। 5 ਦਿਨ ਪਹਿਲਾਂ ਠੇਕੇਦਾਰ ਮੁਲਾਜ਼ਮਾਂ ਦੀ ਲਾਪਰਵਾਹੀ ਦੇ ਕਾਰਨ ਪਾਣੀ ਦੀ ਸਪਲਾਈ ਟੁੱਟ ਗਈ, ਜਿਸ ਕਾਰਨ ਪੂਰੇ ਖੇਤਰ 'ਚ ਪਾਣੀ ਫੈਲ ਗਿਆ। ਇਕ ਪਾਸੇ ਜਿੱਥੇ ਪਾਣੀ ਦੀ ਬਰਬਾਦੀ ਹੋ ਰਹੀ ਹੈ, ਉਥੇ ਹੀ ਦੂਜੇ ਪਾਸੇ ਇਲਾਕਾ ਵਾਸੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੰਦਰਭ 'ਚ ਇਲਾਕਾ ਕੌਂਸਲਰ ਦਰਸ਼ਨ ਭਗਤ ਨੂੰ ਵੀ ਦੱਸਿਆ ਗਿਆ ਪਰ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ, ਜਿਸ ਕਰਕੇ ਲੋਕਾਂ 'ਚ ਭਾਰੀ ਰੋਸ ਹੈ। ਉਨ੍ਹਾਂ ਦੀ ਨਿਗਮ ਦੇ ਆਲਾ ਅਧਿਕਾਰੀਆਂ ਤੋਂ ਮੰਗ ਹੈ ਕਿ ਸਮੱਸਿਆ ਦਾ ਹੱਲ ਜਲਦੀ ਕੀਤਾ ਜਾਵੇ, ਜਿਸ ਨਾਲ ਹੋ ਰਹੀ ਪਾਣੀ ਦੀ ਬਰਬਾਦੀ ਵੀ ਬਚਾਈ ਜਾਵੇ।


Related News