ਸਮਾਜ ਸੇਵੀ ਸੰਸਥਾਵਾਂ ਵੱਲੋਂ ਨਵਨਿਯੁਕਤ ਐੱਸ. ਡੀ. ਐੱਮ. ਦਾ ਸਵਾਗਤ

10/18/2017 7:50:37 AM

ਮਲੋਟ  (ਵਿਕਾਸ) - ਸਮਾਜ ਸੇਵੀ ਸੰਸਥਾਵਾਂ ਵੱਲੋਂ ਜ਼ਿਲਾ ਕੋਆਰਡੀਨੇਟਰ ਤੇ ਵਿਕਾਸ ਮੰਚ ਦੇ ਕਨਵੀਨਰ ਡਾ. ਸੁਖਦੇਵ ਸਿੰਘ ਗਿੱਲ ਦੀ ਅਗਵਾਈ ਹੇਠ ਨਵਨਿਯੁਕਤ ਐੱਸ. ਡੀ. ਐੱਮ. ਨਰਿੰਦਰ ਸਿੰਘ ਦਾ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ । ਡਾ. ਗਿੱਲ ਨੇ ਨਵਨਿਯੁਕਤ ਐੱਸ. ਡੀ. ਐੱਮ. ਨੂੰ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਲੋਕ ਹਿੱਤ ਦੇ ਕੰਮਾਂ ਦੀ ਜਾਣਕਾਰੀ ਦਿੱਤੀ। ਸਮਾਜ ਸੇਵੀ ਸੰਸਥਾਵਾਂ ਦਾ ਮੁੱਖ ਉਦੇਸ਼ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨਾ ਹੈ। ਸੰਸਥਾਵਾਂ ਹਮੇਸ਼ਾ ਹੀ ਪ੍ਰਸ਼ਾਸਨ ਨੂੰ ਸਹਿਯੋਗ ਦਿੰਦੀਆਂ ਰਹਿੰਦੀਆਂ ਹਨ। ਐੱਸ. ਡੀ. ਐੱਮ. ਨਰਿੰਦਰ ਸਿੰਘ ਨੇ ਡਾ. ਗਿੱਲ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਪ੍ਰਸ਼ਾਸਨ ਵੱਲੋਂ ਹਮੇਸ਼ਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸੰਸਥਾਵਾਂ ਦੇ ਮੁੱਖ ਅਹੁਦੇਦਾਰ ਪ੍ਰਧਾਨ ਗੁਰਜੀਤ ਸਿੰਘ ਗਿੱਲ, ਪ੍ਰਧਾਨ ਕਾਬਲ ਸਿੰਘ, ਕੋ-ਕਨਵੀਨਰ ਹਿੰਮਤ ਸਿੰਘ, ਪ੍ਰਧਾਨ ਕਸ਼ਮੀਰ ਸਿੰਘ, ਮੀਤ ਪ੍ਰਧਾਨ ਰੇਸ਼ਮ ਸਿੰਘ, ਮੀਤ ਪ੍ਰਧਾਨ ਗੁਰਚਰਨ ਸਿੰਘ, ਸਮਾਜ ਸੇਵਕ ਸਾਹਿਬ ਸਿੰਘ, ਬਲਵੀਰ ਚੰਦ, ਪ੍ਰਧਾਨ ਦੋਲਤ ਰਾਮ, ਪ੍ਰਧਾਨ ਪਰਮਜੀਤ ਸਿੰਘ ਤੋਂ ਇਲਾਵਾ ਮਲੋਟ ਵਿਕਾਸ ਮੰਚ ਦੇ ਮੈਂਬਰ ਬ੍ਰਹਮ ਪ੍ਰਕਾਸ਼, ਰਾਮ ਸ਼ਰਨ ਛਾਬੜਾ, ਹਰਪ੍ਰੀਤ ਸਿੰਘ, ਉਮੇਸ਼ ਨਾਗਪਾਲ ਤੇ ਮੋਹਰ ਸਿੰਘ ਬਾਠ ਹਾਜ਼ਰ ਸਨ।


Related News