ਨਸ਼ੇ ਸਮੇਤ ਗੁੰਡਾਗਰਦੀ ਦੇ ਖੌਫ ਦੇ ਸਾਏ ''ਚ ਨਜ਼ਰ ਆਏ ਵਾਰਡ ਵਾਸੀ

Friday, April 21, 2017 2:34 AM
ਨਸ਼ੇ ਸਮੇਤ ਗੁੰਡਾਗਰਦੀ ਦੇ ਖੌਫ ਦੇ ਸਾਏ ''ਚ ਨਜ਼ਰ ਆਏ ਵਾਰਡ ਵਾਸੀ

ਅੰਮ੍ਰਿਤਸਰ, (ਵੜੈਚ)- ਵਾਰਡ-15 ''ਚ ਅਕਾਲੀ ਦਲ (ਬ), ਭਾਜਪਾ ਅਤੇ ਕਾਂਗਰਸ ਦਾ ਇੱਟ ਖੜਕਾ ਸ਼ੁਰੂ ਤੋਂ ਹੀ ਰਿਹਾ ਹੈ। ਵਾਰਡ-13 ਦੀ ਤਰ੍ਹਾਂ ਵਾਰਡ-15 ਵਿਚ ਵੀ ਗਠਜੋੜ ਖੇਰੂੰ-ਖੇਰੂੰ ਹੁੰਦਾ ਨਜ਼ਰ ਆਇਆ। ਅਕਾਲੀ ਦਲ ਦੀ ਕੌਂਸਲਰ ਤੇ ਪਰਿਵਾਰਕ ਮੈਂਬਰਾਂ ਨੇ ਗਠਜੋੜ ਪਾਰਟੀ ਭਾਜਪਾ ਦੇ ਉਮੀਦਵਾਰ ਅਨਿਲ ਜੋਸ਼ੀ ਨੂੰ ਮੂੰਹ ਨਾ ਲਾਉਂਦੇ ਹੋਏ ਕਾਂਗਰਸੀ ਉਮੀਦਵਾਰ ਸੁਨੀਲ ਦੱਤੀ ਦਾ ਸਾਥ ਖੁੱਲ੍ਹ ਕੇ ਦਿੱਤਾ। ਅਕਾਲੀ ਕੌਂਸਲਰ ਮੁਤਾਬਿਕ ਅਨਿਲ ਜੋਸ਼ੀ ਦੀ ਟੀਮ ਨੇ ਉਨ੍ਹਾਂ ਦਾ ਸਾਥ ਨਹੀਂ ਲਿਆ ਤੇ ਕੰਮਾਂ ਨੂੰ ਨਜ਼ਰਅੰਦਾਜ਼ ਕੀਤਾ। ਇਥੋਂ ਤੱਕ ਕਿ ਗਲੀ ਨਾ ਬਣਨ ''ਤੇ ਕੌਂਸਲਰ ਨੇ ਖੁਦ ਪੈਸੇ ਖਰਚ ਕੇ ਆਪ ਬਣਵਾਈ। ਉਪਰੋਂ ਭਾਜਪਾਈਆਂ ਦਾ ਕਹਿਣਾ ਹੈ ਕਿ ਕੌਂਸਲਰ ਨੂੰ ਪੂਰਾ ਮਾਣ-ਸਤਿਕਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਸ਼ੁਰੂ ਤੋਂ ਹੀ ਉਲਟੀ ਦਿਸ਼ਾ ਵਿਚ ਹੀ ਚੱਲਦੇ ਰਹੇ। ਵਾਰਡ ਵਿਚ ਨਸ਼ੇ ਦੀ ਵਿਕਰੀ, ਸੇਵਨ ਤੇ ਗੁੰਡਾਗਰਦੀ ਨੂੰ ਲੈ ਕੇ ਲੋਕ ਔਖੇ ਨਜ਼ਰ ਆਏ। ਵਾਰਡ ਵਿਚ ਇਕ ਵੀ ਪਾਰਕ ਨਾ ਹੋਣ ਅਤੇ ਸਰਕਾਰੀ ਜ਼ਮੀਨ ''ਤੇ ਕਬਜ਼ੇ ਤੋਂ ਲੋਕ ਨਾਰਾਜ਼ ਹਨ।
ਕਾਂਗਰਸ ਪੱਖ ''ਚ ਹੈਵੀ ਵਾਰਡ ਵਿਚ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਉਮੀਦਵਾਰ ਸੁਨੀਲ ਦੱਤੀ ਨੂੰ ਸ਼ਾਨਦਾਰ ਬਹੁਮਤ ਮਿਲਿਆ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!