ਦੂਸ਼ਿਤ ਪਾਣੀ ਪੀਣ ਲਈ ਮਜਬੂਰ ਵਾਰਡ ਨੰਬਰ 11 ਦੇ ਵਾਸੀ

08/18/2017 12:10:23 AM

ਬੰਗਾ, (ਚਮਨ ਲਾਲ/ਰਾਕੇਸ਼)- ਅੱਜਕਲ ਜਿਥੇ ਛੋਟੇ-ਛੋਟੇ ਕਸਬਿਆਂ ਨੂੰ ਸਾਫ-ਸੁਥਰਾ ਪਾਣੀ ਅਤੇ ਸਵੱਛਤਾ ਨੂੰ ਕਾਇਮ ਰੱਖਣ ਲਈ ਮੁਹਿੰਮਾਂ ਚਲਾਈਆਂ ਹੋਈਆਂ ਹਨ, ਉਥੇ ਹੀ ਬੰਗਾ ਦੇ ਵਾਰਡ ਨੰਬਰ 11 ਦੇ ਵਾਸੀ ਇਨ੍ਹਾਂ ਮੁਹਿੰਮਾਂ ਤੋਂ ਵਾਂਝੇ ਰਹਿ ਕੇ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਹਨ। ਮੁਹੱਲਾ ਵਾਸੀਆਂ ਨੇ ਜਾਣਕਾਰੀ ਦਿੱਤੀ ਕਿ 10 ਦਿਨਾਂ ਤੋਂ ਸਰਕਾਰੀ ਪਾਣੀ ਵਿਚ ਬਦਬੂ ਅਤੇ ਜਾਲੇਦਾਰ ਰੇਸ਼ੇ ਆ ਰਹੇ ਹਨ। ਇਸ ਬਾਰੇ ਉਨ੍ਹਾਂ ਕਈ ਵਾਰ ਸਬੰਧਤ ਵਿਭਾਗ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਹਰ ਵਾਰ ਬਹਾਨਾ ਲਾ ਕੇ ਮੁਸ਼ਕਿਲਾਂ ਨੂੰ ਵਧਾਇਆ ਗਿਆ ਹੈ। ਮੁਹੱਲਾ ਵਾਸੀਆਂ ਨੇ ਪ੍ਰਸ਼ਾਸਨ ਨੂੰ ਉਕਤ ਵਾਰਡ ਵਿਚ ਆ ਰਹੀ ਗੰਦੇ ਪਾਣੀ ਦੀ ਸਪਲਾਈ ਨੂੰ ਦਰੁੱਸਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਕਤ ਸਪਲਾਈ ਨੂੰ ਜਲਦ ਤੋਂ ਜਲਦ ਠੀਕ ਕਰ ਕੇ ਉਨ੍ਹਾਂ ਨੂੰ ਦੂਸ਼ਿਤ ਪਾਣੀ ਤੋਂ ਲੱਗਣ ਵਾਲੀਆਂ ਭਿਆਨਕ ਬੀਮਾਰੀਆਂ ਤੋਂ ਬਚਾਇਆ ਜਾਵੇ।


Related News