ਸਿਹਤ ਵਿਭਾਗ ਦੀ ਟੀਮ ਵੱਲੋਂ ਸਿਵਲ ਹਸਪਤਾਲ ਦਾ ਦੌਰਾ

08/18/2017 6:23:06 AM

ਗਿੱਦੜਬਾਹਾ  (ਕੁਲਭੂਸ਼ਨ) - ਸਵੱਛ ਭਾਰਤ ਮੁਹਿੰਮ ਤਹਿਤ ਕਾਇਆ ਕਲਪ ਯੋਜਨਾ ਅਧੀਨ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ ਗਿਆ। ਡਾ. ਗੁਰਪ੍ਰੀਤ ਸਿੰਘ ਡੀ. ਐੱਮ. ਸੀ. ਫਾਜ਼ਿਲਕਾ ਦੀ ਅਗਵਾਈ ਵਿਚ ਆਈ ਸਿਹਤ ਵਿਭਾਗ ਦੀ ਟੀਮ ਨੇ ਸਿਵਲ ਹਸਪਤਾਲ ਗਿੱਦੜਬਾਹਾ ਦੇ ਸਫਾਈ ਪ੍ਰਬੰਧਾਂ ਤੇ ਹਸਪਤਾਲ ਵਿਚ ਚੱਲ ਰਹੀ ਲੈਬਾਰਟਰੀ, ਆਪ੍ਰੇਸ਼ਨ ਥੀਏਟਰ, ਜੱਚਾ-ਬੱਚਾ ਵਿਭਾਗ ਤੇ ਐਕਸ-ਰੇ ਵਿਭਾਗ ਦੀ ਬਾਰੀਕੀ ਨਾਲ ਜਾਂਚ ਕੀਤੀ।
ਇਸ ਮੌਕੇ ਟੀਮ ਵੱਲੋਂ ਹਸਪਤਾਲ ਵਿਚ ਇਲਾਜ ਅਧੀਨ ਮਰੀਜ਼ਾਂ ਨਾਲ ਗੱਲਬਾਤ ਕੀਤੀ ਗਈ ਤੇ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ ਅਤੇ ਹਸਪਤਾਲ ਦੇ ਕਾਗਜ਼ੀ ਰਿਕਾਰਡ ਦੀ ਜਾਂਚ ਕੀਤੀ ਗਈ।  ਇਸ ਸਮੇਂ ਡਾ. ਗੁਰਪ੍ਰੀਤ ਸਿੰਘ ਡੀ. ਐੱਮ. ਸੀ. ਫਾਜ਼ਿਲਕਾ ਨੇ ਗੱਲਬਾਤ ਦੌਰਾਨ ਅੱਜ ਦੇ ਸਿਵਲ ਹਸਪਤਾਲ ਗਿੱਦੜਬਾਹਾ ਦੇ ਦੌਰੇ ਅਤੇ ਜਾਂਚ ਤੋਂ ਬਾਅਦ ਹਸਪਤਾਲ ਦੇ ਚੱਲ ਰਹੇ ਕੰਮਾਂ ਅਤੇ ਮੌਜੂਦਾ ਪ੍ਰਬੰਧਾਂ 'ਤੇ ਸੰਤੁਸ਼ਟੀ ਪ੍ਰਗਟਾਈ ਅਤੇ ਹਸਪਤਾਲ ਲਈ ਰਹਿੰਦੀਆਂ ਜ਼ਰੂਰਤਾਂ ਬਾਰੇ ਐੱਸ. ਐੱਮ. ਓ. ਡਾ. ਪ੍ਰਦੀਪ ਸਚਦੇਵਾ ਨੂੰ ਜਾਣੂ ਕਰਵਾਇਆ। ਇਸ ਦੌਰਾਨ ਡਾ. ਅਰਪਿਤ ਸ਼ਰਮਾ, ਡਾ. ਸਤੀਸ਼ ਗੋਇਲ ਡੀ. ਐੱਮ. ਸੀ. ਜ਼ਿਲਾ ਸ੍ਰੀ ਮੁਕਤਸਰ ਸਾਹਿਬ, ਰਾਜੀਵ ਜੁਨੇਜਾ, ਸਮਾਜਸੇਵੀ ਅਨਮੋਲ ਜੁਨੇਜਾ ਬਬਲੂ, ਡਾ. ਰਾਜੀਵ ਜੈਨ, ਡਾ. ਧਰਿੰਦਰ ਗਰਗ, ਡਾ. ਦੀਪਕ ਰਾਏ, ਡਾ. ਨਿਤੇਸ਼ ਗੋਇਲ, ਡਾ. ਹਰਲੀਨ ਕੌਰ, ਡਾ. ਮਹਿੰਦਰਾ ਹਰਸ਼ਪ੍ਰੀਤ ਕੌਰ, ਡਾ. ਖੁਸ਼ਬੂ, ਡਾ. ਜਸ਼ਨ, ਡਾ. ਜਸਪ੍ਰੀਤ ਤੂਰ, ਫਾਰਮਾਸਿਸਟ ਅਜੇ ਗੋਇਲ, ਰਾਜ ਕੁਮਾਰ ਗਰਗ ਆਦਿ ਵੀ ਮੌਜੂਦ ਸਨ।  


Related News