ਵੱਖ-ਵੱਖ ਥਾਈਂ ਵਿਸ਼ਵਕਰਮਾ ਦਿਵਸ ਮਨਾਇਆ

10/20/2017 5:06:14 PM


ਜਲਾਲਾਬਾਦ (ਬੰਟੀ, ਦੀਪਕ) - ਪੂਰੇ ਦੇਸ਼ ਭਰ 'ਚ ਵਿਸ਼ਵਕਰਮਾ ਦਿਵਸ ਬੜੀ ਧੂਮਧਾਮ ਅਤੇ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ। ਉਸੇ ਤਹਿਤ ਅੱਜ ਹਰਕ੍ਰਿਸ਼ਨ ਪੈਟਰੋਲ ਪੰਪ ਦੇ ਨਾਲ ਆਟੋ ਪਾਰਟਸ ਐਂਡ ਰਿਪੇਅਰ ਯੂਨੀਅਨ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਪਾਇਆ ਗਿਆ। ਇਸ ਮੌਕੇ ਸਾਬਕਾ ਜੰਗਲਾਤ ਮੰਤਰੀ ਹੰਸ ਰਾਜ ਜੋਸਨ, ਐੱਮ. ਪੀ. ਸ਼ੇਰ ਸਿੰਘ ਘੁਬਾਇਆ ਤੇ ਸਮੂਹ ਯੂਨੀਅਨ ਆਗੂ ਮੌਜੂਦ ਸਨ।
ਇਸ ਮੌਕੇ ਯੂਨੀਅਨ ਪ੍ਰਧਾਨ ਪੱਪੂ ਨੇ ਦੱਸਿਆ ਕਿ ਇਹ ਤਿਉਹਾਰ ਹਰ ਸਾਲ ਉਹ ਮਿਲ ਕੇ ਬੜੀ ਧੂਮਧਾਮ ਨਾਲ ਮਨਾਉਂਦੇ ਹਨ ਤੇ ਇਸ ਦਿਨ ਕੋਈ ਵੀ ਮਿਸਤਰੀ ਕੰਮ-ਕਾਜ ਨਹੀਂ ਕਰਦੇ ਤੇ ਇਸ ਦਿਨ ਸਭ ਆਪਣੇ ਕੰਮ ਕਰਨ ਵਾਲੇ ਸੰਦਾਂ ਨੂੰ ਸਾਫ-ਸੁਥਰਾ ਕਰ ਕੇ ਉਨ੍ਹਾਂ ਦੀ ਪੂਜਾ ਕਰਦੇ ਹਨ।


Related News