ਜੁਗਿੰਦਰ ਸੰਧੂ ਦੀ ਪੁਸਤਕ ''ਸਿਰ ਵਿਹੂਣੇ ਧੜ'' ਪਦਮਸ਼੍ਰੀ ਵਿਜੇ ਚੋਪੜਾ ਜੀ ਵਲੋਂ ਰਿਲੀਜ਼

06/27/2017 3:24:28 PM

ਜਲੰਧਰ : ਪ੍ਰਸਿੱਧ ਲੇਖਕ, ਸਾਹਿਤਕਾਰ ਅਤੇ ਸੀਨੀਅਰ ਪੱਤਰਕਾਰ ਜੁਗਿੰਦਰ ਸਿੰਘ ਸੰਧੂ ਦੀ ਪੁਸਤਕ 'ਸਿਰ ਵਿਹੂਣੇ ਧੜ' ਪਦਮਸ਼੍ਰੀ ਵਿਜੇ ਚੋਪੜਾ ਜੀ ਵਲੋਂ ਬੀਤੇ ਦਿਨੀਂ ਆਪਣੇ ਗ੍ਰਹਿ ਵਿਖੇ ਰਿਲੀਜ਼ ਕੀਤੀ ਗਈ। ਇਸ ਤੋਂ ਪਹਿਲਾਂ ਵੀ ਜੁਗਿੰਦਰ ਸੰਧੂ ਵਲੋਂ ਕਈ ਪੁਸਤਕਾਂ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਪਾਈਆਂ ਗਈਆਂ ਹਨ। ਪੁਸਤਕ 'ਸਿਰ ਵਿਹੂਣੇ ਧੜ' ਵਿਚ ਸਮਾਜ ਦੇ ਵੱਖ-ਵੱਖ ਸਰੋਕਾਰਾਂ ਨਾਲ ਜੁੜੇ ਗੀਤਾਂ-ਟੱਪਿਆਂ ਦਾ ਵਰਣਨ ਕੀਤਾ ਗਿਆ ਹੈ ਅਤੇ ਇਸ ਪੁਸਤਕ ਵਿਚ ਸੰਧੂ ਵਲੋਂ ਸਮਾਜ ਦੇ ਕਈ ਪਹਿਲੂਆਂ ਨੂੰ ਕਲਮ ਰਾਹੀਂ ਦਰਸਾਇਆ ਗਿਆ ਹੈ। ਇਸ ਰਿਲੀਜ਼ ਸਮਾਗਮ ਮੌਕੇ ਅਵਨੀਸ਼ ਅਰੋੜਾ ਅਤੇ ਸੰਧੂ ਪਰਿਵਾਰ ਦੇ ਹੋਰ ਮੈਂਬਰ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਵੀ ਲੇਖਕ ਜੁਗਿੰਦਰ ਸੰਧੂ 'ਏ ਵਤਨ ਤੇਰੇ ਲਈ' (ਕਾਰਗਿਲ ਦੀ ਜੰਗ ਨਾਲ ਸੰਬੰਧਤ) ਅਤੇ '12 ਮਾਹਾ' ਪੁਸਤਕਾਂ ਵੀ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾ ਚੁੱਕੇ ਹਨ।


Related News