ਵਿਧਾਨ ਸਭਾ ਵਲੋਂ ਬਣਾਈ ਗਈ ਕਮੇਟੀ ਭਲਕੇ ਕਰੇਗੀ ਬਠਿੰਡਾ ਜ਼ਿਲੇ ਦਾ ਦੌਰਾ

08/18/2017 10:04:13 PM

ਬਠਿੰਡਾ(ਮੁਨੀਸ਼)— ਪੰਜਾਬ 'ਚ ਲਗਾਤਾਰ ਹੋ ਰਹੀਆਂ ਖੁਦਕੁਸ਼ੀਆਂ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਪੰਜਾਬ ਵਿਧਾਨ ਸਭਾ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਬਠਿੰਡਾ ਇਲਾਕੇ ਦੇ ਦੌਰਾ ਕਰੇਗੀ। ਸੁਖ ਸਰਕਾਰੀਆ, ਕੁਲਜੀਤ ਸਿੰਘ ਨਾਗਰਾ ਤੇ ਨਥੂ ਰਾਮ ਕਾਂਗਰਸੀ ਵਿਧਾਇਕ ਤੇ ਅਕਾਲੀ ਦਲ ਦੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਆਮ ਆਦਮੀ ਪਾਰਟੀ ਦੇ ਨਾਜਰ ਸਿੰਘ ਮਾਨਸ਼ਾਹੀਆ ਇਸ ਕਮੇਟੀ ਦੇ ਮੈਂਬਰ ਹਨ। ਇਹ ਕਮੇਟੀ ਬਠਿੰਡਾ ਜ਼ਿਲੇ ਦੇ ਪੰਜ ਵਿਧਾਨ ਸਭਾ ਹਲਕਿਆਂ ਅਧੀਨ ਆਉਂਦੇ 22 ਪਿੰਡਾ ਦਾ ਦੌਰਾ ਕਰੇਗੀ ਤੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਦੀ ਹਾਲਤ ਜਾਨਣ ਦੀ ਕੋਸ਼ਿਸ਼ ਕਰੇਗੀ।


Related News