ਵੀਡੀਓ ''ਚ ਦੇਖੋ, ਕਿਵੇਂ ਹੋਈ ਅਕਾਲੀਆਂ ਦੇ ਰਾਜ ''ਚ ਹੋਈ ਅਨਾਜ ਦੀ ਬਰਬਾਦੀ

06/26/2017 12:00:53 PM

ਜਲਾਲਾਬਾਦ— ਇਹ ਤਸਵੀਰਾਂ ਹਨ ਸਾਬਕਾ ਡਿਪਟੀ ਸੀ. ਐਮ. ਸੁਖਬੀਰ ਬਾਦਲ ਦੇ ਵਿਧਾਨ ਸਭਾ ਖੇਤਰ ਜਲਾਲਾਬਾਦ ਦੀਆਂ ਜਿਥੇ ਖਰੀਦ ਏਜੰਸੀਆਂ ਦੀ ਅਣਗਹਿਲੀ ਕਾਰਨ ਲੱਖਾਂ ਦਾ ਅਨਾਜ ਸੜ੍ਹ ਗਿਆ। ਸਰਕਾਰੀ ਏਜੰਸੀ ਪਨਸਪ ਦੇ ਗੋਦਾਮਾਂ 'ਚ ਸੜ੍ਹ ਰਹੇ ਇਸ ਅਨਾਜ ਨੂੰ 2 ਸਾਲ ਪਹਿਲਾਂ ਸਟੋਕ ਕੀਤਾ ਗਿਆ ਸੀ, ਜਿਸ ਦੀ ਜ਼ਿੰਮੇਵਾਰੀ ਉਨ੍ਹਾਂ ਅਧਿਕਾਰੀਆਂ ਨੂੰ ਦਿੱਤੀ ਜੋ ਮੋਟੀ ਤਨਖਾਹ ਵਸੂਲ ਕਰਦੇ ਹਨ। ਹੈਰਾਨ ਦੀ ਗੱਲ ਇਹ ਹੈ ਕਿ ਇਸ ਅਨਾਜ ਦੀ ਬਰਬਾਦੀ ਬਾਦਲ ਸਰਕਾਰ ਦੀ ਸੱਤਾ ਦੌਰਾਨ ਹੋਈ। ਗੋਦਾਮਾਂ 'ਚ ਸੜ੍ਹ ਰਿਹਾ ਇਹ ਅਨਾਜ ਹੁਣ ਪਸ਼ੂਆਂ ਦੇ ਖਾਣ ਦੇ ਲਾਇਕ ਵੀ ਨਹੀਂ ਰਿਹਾ। ਕਿਸਾਨਾਂ ਮੁਤਾਬਕ ਸੜ੍ਹ ਚੁੱਕੇ ਅਨਾਜ ਦੀ ਬਦਬੂ ਇੰਨੀ ਜ਼ਿਆਦਾ ਹੈ ਕਿ ਇਸ ਨਾਲ ਬੀਮਾਰੀ ਦਾ ਡਰ ਬਣਿਆ ਹੋਇਆ ਹੈ। ਦੂਜੇ ਪਾਸੇ ਕਾਂਗਰਸ ਆਗੂ ਨੇ ਪਿਛਲੀ ਅਕਾਲੀ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਅਕਾਲੀਆਂ ਵਲੋਂ ਜਲਾਲਾਬਾਦ 'ਚ ਗੋਦਾਮ ਨਹੀਂ ਬਣਾਏ ਗਏ, ਜਿਸ ਕਾਰਨ ਅਨਾਜ ਦੀ ਬਰਬਾਦੀ ਹੋਈ ਹੈ। ਇਸ ਮਾਮਲੇ ਬਾਰੇ ਸੀ. ਐਮ. ਨੂੰ ਦੱਸਿਆ ਗਿਆ ਹੈ ਅਤੇ ਜਲਦੀ ਹੀ ਇਸ ਦਾ ਹੱਲ ਕੀਤਾ ਜਾਵੇਗਾ। ਦੇਸ਼ 'ਚ ਲੱਖਾਂ ਲੋਕ ਭੁੱਖੇ ਪੇਟ ਸੋਂਦੇ ਹਨ ਪਰ ਪੰਜਾਬ 'ਚ ਹੋ ਰਹੀ ਅਨਾਜ ਦੀ ਬਰਬਾਦੀ ਨੇ ਉਨ੍ਹਾਂ ਸਾਰੇ ਅਫਸਰਾਂ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ ਆਖਿਰ ਅਨਾਜ ਦੇ ਰੱਖ ਰਖਾਅ ਨੂੰ ਲੈ ਕੇ ਇੰਨੀ ਲਾਪ੍ਰਵਾਹੀ ਕਿਉਂ।  


Related News