ਵੇਰਕਾ ਮਿਲਕ ਪਲਾਂਟ ਦੇ ਸਸਪੈਂਡ ਹੋਏ ਤਿੰਨ ਡਾਇਰੈਕਟਰਾਂ ਨੂੰ ਕੀਤਾ ਬਹਾਲ

10/19/2017 6:47:10 AM

ਲੁਧਿਆਣਾ  (ਅਨਿਲ) - ਲੁਧਿਆਣਾ ਦੇ ਵੇਰਕਾ ਮਿਲਕ ਪਲਾਂਟ ਦੇ ਤਿੰਨ ਡਾਇਰੈਕਟਰ ਕਰਮਜੀਤ ਸਿੰਘ, ਸਰਪੰਚ ਧਰਮਜੀਤ ਸਿੰਘ ਗਿੱਲ ਅਤੇ ਇਕਬਾਲ ਸਿੰਘ ਭਾਗੋ ਨੂੰ ਦੋ ਮਹੀਨੇ ਪਹਿਲਾਂ ਸਸਪੈਂਡ ਕਰ ਦਿੱਤਾ ਗਿਆ ਸੀ, ਜਿਸ ਦੇ ਬਾਅਦ ਇਕਬਾਲ ਡਾਂਗੋ ਅਤੇ ਧਰਮਜੀਤ ਸਿੰਘ ਗਿੱਲ ਨੇ ਬਹਾਲੀ ਲਈ ਪੰਜਾਬ ਸਹਿਕਾਰਤਾ ਵਿਭਾਗ ਦੇ ਰਜਿਸਟਰਾਰ ਅਰਵਿੰਦਰ ਸਿੰਘ ਬੈਂਸ ਨੂੰ ਅਪੀਲ ਲਾਈ ਗਈ।  ਇਸ ਸਬੰਧੀ ਅਰਵਿੰਦਰ ਸਿੰਘ ਬੈਂਸ ਵਲੋਂ ਇਕਬਾਲ ਸਿੰਘ ਦੇ ਕੇਸ ਸਬੰਧੀ ਸੈਕਟਰੀ ਸਹਿਕਾਰਤਾ ਵਿਭਾਗ ਪੰਜਾਬ ਗਗਨਦੀਪ ਸਿੰਘ ਬਰਾੜ ਅਤੇ ਧਰਮਜੀਤ ਸਿੰਘ ਦੀ ਸੁਣਵਾਈ ਨਿਸ਼ਾ ਰਾਣਾ ਰਜਿਸਟਰਾਰ ਨੂੰ ਦਿੱਤੀ। ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰਨ ਦੇ ਬਾਅਦ ਇਕਬਾਲ ਸਿੰਘ ਅਤੇ ਧਰਮਜੀਤ ਸਿੰਘ ਗਿੱਲ ਨੂੰ ਬਹਾਲ ਕੀਤਾ ਗਿਆ ਜਦਕਿ ਤੀਜੇ ਸਸਪੈਂਡ ਡਾਇਰੈਕਟਰ ਕਰਮਜੀਤ ਸਿੰਘ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਣਯੋਗ ਜੱਜ ਸਾਹਿਬ ਰਾਕੇਸ਼ ਜੈਨ ਦੇ ਹੁਕਮਾਂ ਅਨੁਸਾਰ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਬਹਾਲ ਹੋਏ ਵੇਰਕਾ ਪਲਾਂਟ ਦੇ ਇਨ੍ਹਾਂ ਡਾਇਰੈਕਟਰਾਂ (ਧਰਮਜੀਤ ਸਿੰਘ ਗਿੱਲ, ਕਰਮਜੀਤ ਸਿੰਘ ਤੇ ਇਕਬਾਲ ਸਿੰਘ ਡਾਂਗੋ) ਨੇ ਅੱਜ ਲੁਧਿਆਣਾ 'ਚ ਆਪਣਾ ਅਹੁਦਾ ਸੰਭਾਲ ਲਿਆ ਹੈ।
ਵਰਣਨਯੋਗ ਹੈ ਕਿ ਸਸਪੈਂਡ ਕੀਤੇ ਗਏ ਤਿੰਨੇ ਡਾਇਰੈਕਟਰ ਅਕਾਲੀ ਦਲ ਨਾਲ ਸੰਬੰਧਿਤ ਸਨ, ਜਿਨ੍ਹਾਂ ਨੇ ਮਾਣਯੋਗ ਅਦਾਲਤ ਅਤੇ ਸਹਿਕਾਰਤਾ ਵਿਭਾਗ ਦਾ ਧੰਨਵਾਦ ਕੀਤਾ।


Related News