ਪੂਰੇ ਪੰਜਾਬ ''ਚ ਵਿਸਾਖੀ ਦੇ ਤਿਉਹਾਰ ਦੀਆਂ ਲੱਗੀਆਂ ਰੌਣਕਾਂ (ਵੀਡੀਓ)

04/13/2017 12:44:32 PM

ਜਲੰਧਰ : ਪੂਰੇ ਪੰਜਾਬ ''ਚ ਅੱਜ ਮਤਲਬ ਕਿ 13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅਤੇ ਲੋਕਾਂ ''ਚ ਭਾਰੀ ਉਤਸ਼ਾਹ ਹੈ। ਵਿਸਾਖੀ ਪੰਜਾਬ ਦੇ ਦੇਸੀ ਮਹੀਨੇ ਦਾ ਨਾਂ ਹੈ, ਇਸ ਲਈ ਵਿਸਾਖੀ ਨੂੰ ਪੰਜਾਬ ''ਚ ਵੈਸਾਖ ਵੀ ਕਿਹਾ ਜਾਂਦਾ ਹੈ। ਅੱਜ ਦੇ ਦਿਨ ਜਲੰਧਰ, ਤਲਵੰਡੀ ਸਾਬੋ, ਆਨੰਦਪੁਰ ਸਾਹਿਬ ਅਤੇ ਹੋਰ ਇਲਾਕਿਆਂ ''ਚ ਭਾਰੀ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਸ਼ਰਧਾਲੂ ਗੁਰਦੁਆਰਿਆਂ ''ਚ ਮੱਥਾ ਟੇਕ ਕੇ ਇਸ ਤਿਉਹਾਰ ਦਾ ਆਨੰਦ ਮਾਣ ਰਹੇ ਹਨ। ਇਸ ਪਵਿੱਤਰ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ। 13 ਅਪ੍ਰੈਲ 1699 ਦੇ ਦਿਨ ਸਿੱਖ ਪੰਥ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਦੇ ਨਾਲ ਇਸ ਨੂੰ ਮਨਾਇਆ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਇਸ ਦਿਨ ਨੂੰ ਬਹੁਤ ਚੰਗਾ ਮੰਨਿਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਕਾਰਨ ਮੌਸਮ ''ਚ ਬਦਲਾਅ ਵੀ ਹੈ। ਅਪ੍ਰੈਲ ਦੇ ਮਹੀਨੇ ''ਚ ਠੰਢ ਖਤਮ ਹੋ ਜਾਂਦੀ ਹੈ ਅਤੇ ਗਰਮੀ ਦਾ ਮੌਸਮ ਸ਼ੁਰੂ ਹੋ ਜਾਂਦੀ ਹੈ। ਮੌਸਮ ਦੇ ਕੁਦਰਤੀ ਬਦਲਾਅ ਦੇ ਕਾਰਨ ਵੀ ਇਸ ਤਿਉਹਾਰ ਨੂੰ ਮਨਾਇਆ ਜਾਂਦਾ ਹੈ। ਵਿਸਾਖੀ ਦਾ ਤਿਉਹਾਰ ਕਿਸਾਨਾਂ ਲਈ ਬਹੁਤ ਖਾਸ ਹੈ। ਇਸ ਮਹੀਨੇ ਫਸਲ ਪੂਰੀ ਤਰ੍ਹਾਂ ਨਾਲ ਪੱਕ ਕੇ ਤਿਆਰ ਹੋ ਜਾਂਦੀ ਹੈ। ਕਿਸਾਨਾਂ ਦੀ ਮਿਹਨਤ ਪੂਰੀ ਤਰ੍ਹਾਂ ਰੰਗ ਲਿਆਉਦੀ ਹੈ। ਵਪਾਰੀਆਂ ਦੇ ਲਈ ਵੀ ਇਹ ਦਿਨ ਬਹੁਤ ਖਾਸ ਹੁੰਦਾ ਹੈ । ਲੋਕ ਇਸ ਦਿਨ ਪੂਜਾ ਕਰਕੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਕਰਦੇ ਹਨ।

Babita Marhas

News Editor

Related News