ਸੜਕ ਹਾਦਸੇ ''ਚ 2 ਨੌਜਵਾਨ ਜ਼ਖ਼ਮੀ

10/19/2017 12:17:47 AM

ਬਟਾਲਾ,   (ਸੈਂਡੀ/ਸਾਹਿਲ)-  ਬਟਾਲਾ-ਅੰਮ੍ਰਿਤਸਰ ਰੋਡ 'ਤੇ ਸੜਕ ਹਾਦਸੇ 'ਚ 2 ਨੌਜਵਾਨਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਸ ਸਬੰਧੀ ਜਾਣਕਾਰੀ ਅਨੁਸਾਰ ਸੁੱਖਾ ਪੁੱਤਰ ਸਤਪਾਲ ਅਤੇ ਅਜੇ ਪੁੱਤਰ ਬੌਬੀ ਦੋਵੇਂ ਵਾਸੀਅਨ ਗਾਂਧੀ ਕੈਂਪ ਬਟਾਲਾ, ਜੋ ਅੱਜ ਸਵੇਰੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਤੋਂ ਬਟਾਲਾ ਆ ਰਹੇ ਸੀ ਕਿ ਜੈਂਤੀਪੁਰ ਦੇ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਸਵਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਨਾਲ ਉਹ ਦੋਵੇਂ ਨੌਜਵਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਤੁਰੰਤ 108 ਐਂਬੂਲੈਂਸ ਦੇ ਕਰਮਚਾਰੀ ਈ. ਐੱਮ. ਟੀ. ਆਸ਼ਦੀਪ ਸਿੰਘ ਅਤੇ ਪਾਇਲਟ ਰਣਜੋਧ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਫਸਟਏਡ ਦਿੱਤੀ ਅਤੇ ਫਿਰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦਾਖਲ ਕਰਵਾਇਆ।


Related News