ਲੱਖਾਂ ਰੁਪਏ ਦੇ ਚੂਰਾ-ਪੋਸਤ ਸਣੇ 2 ਸਮੱਗਲਰ ਕਾਬੂ

06/27/2017 12:23:53 AM

ਮੋਗਾ,  (ਆਜ਼ਾਦ)-  ਸਥਾਨਕ ਪੁਲਸ ਵੱਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਸੀ. ਆਈ. ਏ. ਸਟਾਫ ਮੋਗਾ ਨੇ ਲੱਖਾਂ ਰੁਪਏ ਦੇ ਚੂਰਾ-ਪੋਸਤ ਸਣੇ 2 ਕਾਰ ਸਵਾਰ ਸਮੱਗਲਰਾਂ ਨੂੰ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਸ ਮੁਖੀ ਮੋਗਾ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੇ ਪੁਲਸ ਪਾਰਟੀ ਨਾਲ ਇਲਾਕੇ 'ਚ ਗਸ਼ਤ ਕਰਦਿਆਂ ਪਿੰਡ ਢੁੱਡੀਕੇ ਅਜੀਤਵਾਲ ਲਿੰਕ ਰੋਡ ਪੁਲ ਸੂਆ ਕੋਲ ਜਾ ਰਹੇ ਸੀ ਤਾਂ ਉਨ੍ਹਾਂ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਜਦੋਂ ਪੁਲਸ ਪਾਰਟੀ ਨੇ ਸ਼ੱਕ ਦੇ ਆਧਾਰ 'ਤੇ ਇਕ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 16 ਗੱਟੇ (ਭੁੱਕੀ) ਚੂਰਾ-ਪੋਸਤ (ਪ੍ਰਤੀ ਗੱਟਾ 20 ਕਿਲੋ) ਤੋਂ ਇਲਾਵਾ ਉਨ੍ਹਾਂ ਦੀ ਨਿਸ਼ਾਨਦੇਹੀ ਤੋਂ 4 ਗੱਟੇ ਸਾਬਤੇ ਡੋਡੇ ਪੁਲ ਸੇਮ ਨਾਲਾ ਅਜੀਤਵਾਲ ਕੋਲੋਂ ਬਰਾਮਦ ਕੀਤੇ, ਜਿਨ੍ਹਾਂ ਦਾ ਕੁਲ ਭਾਰ 4 ਕੁਇੰਟਲ ਅਤੇ ਕੀਮਤ ਦੋ-ਢਾਈ ਲੱਖ ਰੁਪਏ ਦੱਸੀ ਜਾ ਰਹੀ ਹੈ। ਦੋਵਾਂ ਸਮੱਗਲਰਾਂ ਗੁਰਚਰਨ ਸਿੰਘ ਤੋਤਾ ਅਤੇ ਮਨਪੀ੍ਰਤ ਸਿੰਘ ਉਰਫ ਘੋਗਾ ਨਿਵਾਸੀ ਪਿੰਡ ਰਾਊਕੇ ਕਲਾਂ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀ. ਆਈ. ਏ. ਇੰਚਾਰਜ ਇੰਸਪੈਕਟਰ ਨੇ ਦੱਸਿਆ ਕਿ ਦੋਵਾਂ ਸਮੱਗਲਰਾਂ ਖਿਲਾਫ ਥਾਣਾ ਅਜੀਤਵਾਲ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।


Related News