ਗਲੀ ਅੱਗੇ ਗੇਟ ਲਾਉਣ ਕਾਰਨ ਦੋ ਧਿਰਾਂ ਆਹਮੋ-ਸਾਹਮਣੇ

11/19/2017 2:48:59 AM

ਨੂਰਪੁਰਬੇਦੀ, (ਭੰਡਾਰੀ)- ਪਿੰਡ ਬਾਲੇਵਾਲ ਵਿਖੇ ਇਕ ਪੁਰਾਣੀ ਰੰਜਿਸ਼ ਕਾਰਨ ਦਿਨ-ਦਿਹਾੜੇ ਦੋ ਧਿਰਾਂ ਆਹਮੋ-ਸਾਹਮਣੇ ਹੋ ਗਈਆਂ। ਇਸ ਲੜਾਈ ਦੌਰਾਨ 2 ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਪੁਲਸ ਨੇ ਇਕ ਧਿਰ ਦੀ ਮਹਿਲਾ ਸਣੇ 10 ਜਣਿਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਇਹ ਮਾਮਲਾ ਗਲੀ ਅੱਗੇ ਗੇਟ ਲਾਉਣ ਕਾਰਨ ਅਚਾਨਕ ਤੂਲ ਫੜ ਗਿਆ ਤੇ ਨੌਬਤ ਕੁੱਟਮਾਰ ਤੇ ਭੰਨ-ਤੋੜ ਤੱਕ ਪਹੁੰਚ ਗਈ। ਕੁਲਭੂਸ਼ਣ ਪੁੱਤਰ ਸ਼ੰਕਰ ਦਾਸ ਨੇ ਪੁਲਸ ਨੂੰ ਦੱਸਿਆ ਕਿ ਭਾਗ ਚੰਦ ਪੁੱਤਰ ਧਰਮਪਾਲ ਵਾਸੀ ਬਾਲੇਵਾਲ, ਜਸਪਾਲ ਸਿੰਘ ਪੁੱਤਰ ਕਿਸ਼ਨ ਚੰਦ ਵਾਸੀ ਬਾਲੇਵਾਲ, ਓਮ ਪ੍ਰਕਾਸ਼ ਵਾਸੀ ਬਾਲੇਵਾਲ, ਭਜਨ ਕੌਰ ਪਤਨੀ ਸਤਪਾਲ ਆਦਿ ਨੇ ਅੱਜ ਜਦੋਂ ਸਾਡੇ ਘਰਾਂ ਨੂੰ ਲੱਗਦੀ ਗਲੀ ਅੱਗੇ ਨਾਜਾਇਜ਼ ਤੌਰ 'ਤੇ ਗੇਟ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਸੁਨੀਤਾ ਪਤਨੀ ਭੂਸ਼ਣ, ਪੂਜਾ ਪਤਨੀ ਰਵਿੰਦਰ ਰਵੀ ਤੇ ਹਰਬੰਸੀ ਪਤਨੀ ਬੰਤੂ ਰਾਮ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਉਕਤ ਧਿਰ ਨੇ ਹੋਰ ਵਿਅਕਤੀਆਂ ਨੂੰ ਬੁਲਾ ਲਿਆ।

PunjabKesari
ਦੋ ਵਾਹਨਾਂ 'ਚ 10-12 ਵਿਅਕਤੀ ਆਏ, ਜਿਨ੍ਹਾਂ ਦੇ ਹੱਥਾਂ 'ਚ ਤੇਜ਼ਧਾਰ ਹਥਿਆਰ ਸਨ ਤੇ ਸਾਨੂੰ ਧਮਕਾਉਣ ਲੱਗੇ। ਇਸ ਦੌਰਾਨ ਮੇਰੀ ਗਰਭਵਤੀ ਭਰਜਾਈ ਪੂਜਾ ਪਤਨੀ ਰਵਿੰਦਰ ਰਵੀ ਤੇ ਬਜ਼ੁਰਗ ਹਰਬੰਸੀ ਨਾਲ ਖਿੱਚ-ਧੂਹ ਕੀਤੀ ਗਈ। ਰੌਲਾ ਪੈਣ 'ਤੇ ਭੱਜ ਰਹੇ 2 ਹਮਲਾਵਰਾਂ ਨੂੰ ਪਿੰਡ ਵਾਸੀਆਂ ਨੇ ਫੜ ਕੇ ਕੁਟਾਪਾ ਚਾੜ੍ਹਿਆ, ਜਦਕਿ ਉਨ੍ਹਾਂ ਦੇ ਹੋਰ ਸਾਥੀ ਫਰਾਰ ਹੋ ਗਏ। ਗਰਭਵਤੀ ਪੂਜਾ ਨੂੰ ਰੂਪਨਗਰ ਵਿਖੇ ਰੈਫਰ ਕਰ ਦਿੱਤਾ ਗਿਆ, ਜਦਕਿ ਬਜ਼ੁਰਗ ਹਰਬੰਸੀ ਦੇਵੀ ਸਿੰਘਪੁਰ ਦੇ ਹਸਪਤਾਲ 'ਚ ਇਲਾਜ ਅਧੀਨ ਹੈ।
ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਮੁਖੀ ਨੂਰਪੁਰਬੇਦੀ ਕੁਲਵੀਰ ਸਿੰਘ ਕੰਗ ਤੇ ਏ. ਐੱਸ. ਆਈ. ਬਲਵੀਰ ਸਿੰਘ ਨੇ ਤੁਰੰਤ ਪਿੰਡ ਦਾ ਦੌਰਾ ਕਰ ਕੇ ਜਾਣਕਾਰੀ ਹਾਸਲ ਕੀਤੀ ਤੇ ਮੌਕੇ ਤੋਂ ਹਮਲਾਵਰਾਂ ਦੀਆਂ 2 ਕਾਰਾਂ ਨੂੰ ਕਬਜ਼ੇ 'ਚ ਲੈ ਲਿਆ। ਥਾਣਾ ਮੁਖੀ ਕੰਗ ਨੇ ਦੱਸਿਆ ਕਿ ਇਸ ਮਾਮਲੇ 'ਚ ਇਕ ਧਿਰ ਦੀ ਮਹਿਲਾ ਸਣੇ 10 ਵਿਅਕਤੀਆਂ 'ਚ ਸ਼ਾਮਲ ਕੁਲਵਿੰਦਰ ਉਰਫ਼ ਕਿੰਦਾ ਵਾਸੀ ਸਮੁੰਦੜੇ, ਕਿਸ਼ੋਰ ਉਰਫ ਦੀਪ ਵਾਸੀ ਕਿਸ਼ਨਪੁਰਾ, ਜੀਤ ਸਿੰਘ ਵਾਸੀ ਥਾਣਾ (ਗੜ੍ਹਸ਼ੰਕਰ), ਸਤਵਿੰਦਰ ਸਿੰਘ ਬੁੱਲ੍ਹੇਵਾਲ ਬਦਾਲਾ, ਸਤਵਿੰਦਰ ਸਿੰਘ ਪੁੱਤਰ ਦਿਲਾਵਰ ਸਿੰਘ ਵਾਸੀ ਚੱਕ ਸਿੰਘ, ਸਰਵ ਪੁੱਤਰ ਧਰਮਪਾਲ ਵਾਸੀ ਚੰਨਿਆਣੀ, ਭਾਗ ਚੰਦ ਪੁੱਤਰ ਧਰਮਪਾਲ ਵਾਸੀ ਬਾਲੇਵਾਲ, ਜਸਪਾਲ ਸਿੰਘ ਪੁੱਤਰ ਕਿਸ਼ਨ ਚੰਦ ਵਾਸੀ ਬਾਲੇਵਾਲ, ਓਮ ਪ੍ਰਕਾਸ਼ ਵਾਸੀ ਬਾਲੇਵਾਲ ਤੇ ਭਜਨ ਕੌਰ ਪਤਨੀ ਸਤਪਾਲ ਆਦਿ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Related News