ਚੋਰ ਗਿਰੋਹ ਦੇ 2 ਮੈਂਬਰ ਕਾਬੂ

06/25/2017 1:05:27 AM

ਰੂਪਨਗਰ, (ਵਿਜੇ)- ਪੁਲਸ ਪਾਰਟੀ ਨੇ ਚੋਰ ਗਿਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਇਹ ਗਿਰੋਹ ਲੋਕਾਂ ਦੇ ਖਾਲੀ ਪਏ ਘਰਾਂ ਨੂੰ ਦਿਨ ਦੇ ਸਮੇਂ ਹੀ ਆਪਣਾ ਨਿਸ਼ਾਨਾ ਬਣਾਉਂਦਾ ਸੀ। ਇਸ ਚੋਰ ਗਿਰੋਹ ਦਾ ਮੁਖੀ ਅਜੇ ਕੁਮਾਰ ਉਰਫ ਅੱਜੂ ਪੁੱਤਰ ਕੁਲਦੀਪ ਸਿੰਘ ਵਾਸੀ ਗ੍ਰੀਨ ਐਵੀਨਿਊ ਕਾਲੋਨੀ ਰੂਪਨਗਰ ਤੇ ਇਸ ਦਾ ਸਾਥੀ ਵਿਸ਼ਾਲ ਕੁਮਾਰ ਉੁਰਫ ਰਿੱਕੀ ਪੁੱਤਰ ਰਵੀ ਕੁਮਾਰ ਵਾਸੀ ਫੂਲ ਚੱਕਰ ਰੂਪਨਗਰ ਕਈ ਦਿਨਾਂ ਤੋਂ ਰੂਪਨਗਰ ਸ਼ਹਿਰ 'ਚ ਸਰਗਰਮ ਸੀ।
ਇਨ੍ਹਾਂ ਨੇ ਬੀਤੀ 12 ਜੂਨ ਨੂੰ ਗੋਪਾਲ ਚੰਦ ਪੁੱਤਰ ਹੇਮ ਰਾਜ ਵਾਸੀ ਭਡਿਆਲਾ ਥਾਣਾ ਤਲਵਾੜਾ ਜ਼ਿਲਾ ਹੁਸ਼ਿਆਰਪੁਰ ਹਾਲ ਵਾਸੀ ਉੱਚਾ ਖੇੜਾ ਰੂਪਨਗਰ ਦੇ ਘਰੋਂ ਲੈਪਟਾਪ, ਮੋਬਾਇਲ, ਦਾੜ੍ਹੀ ਕੱਟਣ ਵਾਲੀ ਮਸ਼ੀਨ ਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਕੀਤੇ ਸਨ।
ਪੁਲਸ ਚੋਰਾਂ ਵਿਰੁੱਧ ਮੁਕੱਦਮਾ ਦਰਜ ਕਰ ਕੇ ਤਫਤੀਸ਼ ਕਰ ਰਹੀ ਸੀ ਕਿ ਅੱਜ ਮੁਲਜ਼ਮਾਂ ਨੂੰ ਚੋਰੀ ਕੀਤੇ ਗਏ ਲੈਪਟਾਪ, ਮੋਬਾਇਲ ਸਮੇਤ ਚਾਰਜਰ ਤੇ ਮੈਮਰੀ ਕਾਰਡ, ਦਾੜ੍ਹੀ ਕੱਟਣ ਵਾਲੀ ਮਸ਼ੀਨ ਤੇ ਦੋ ਚਾਂਦੀ ਦੇ ਕੰਗਣਾਂ ਸਣੇ ਰਾਧਾ ਸਵਾਮੀ ਸਤਿਸੰਗ ਘਰ ਰੂਪਨਗਰ ਤੋਂ ਗ੍ਰਿਫਤਾਰ ਕੀਤਾ। ਇਨ੍ਹਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਨੰਗਲ ਵਿਖੇ ਵੀ 8 ਚੋਰਾਂ ਦੇ ਇਕ ਗਿਰੋਹ ਨੂੰ ਕਾਬੂ ਕਰ ਕੇ ਪੁਲਸ ਨੇ ਚੋਰੀ ਦੇ ਕਈ ਕੇਸਾਂ ਨੂੰ ਹੱਲ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਤੇ ਬਹੁਤ ਸਾਰਾ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ।


Related News